ਅਬੋਹਰ 'ਚ ਨਿੱਕੀ ਜਿਹੀ ਗੱਲ ਬਣੀ ਖੂ.ਨੀ ਝ.ੜ.ਪ ਦਾ ਕਾਰਨ
ਅਬੋਹਰ 'ਚ ਨਿੱਕੀ ਜਿਹੀ ਗੱਲ ਬਣੀ ਖੂ.ਨੀ ਝ.ੜ.ਪ ਦਾ ਕਾਰਨ
ਦੋ ਪਰਿਵਾਰਾਂ ਨੇ ਇੱਕ ਦੁਜੇ 'ਤੇ ਕੀਤਾ ਹ.ਮ.ਲਾ
ਅਬੋਹਰ ਦੇ ਅਜੀਤ ਨਗਰ 'ਚ ਸਵੇਰੇ - ਸਵੇਰੇ ਬੱਚਿਆਂ ਵਿਚਾਲੇ ਹੋਏ ਝਗੜੇ ਨੇ ਦੋ ਗੁੱਟਾਂ 'ਚ ਖੂਨੀ ਟਕਰਾਅ ਦਾ ਰੂਪ ਧਾਰਨ ਕਰ ਲਿਆ । ਜਿਸ ਕਾਰਨ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਅਤੇ ਦੂਜੀ ਧਿਰ ਨੇ ਇਕ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਇਕ ਦੂਜੇ ਦੇ ਸਿਰ ਕਲਮ ਕਰ ਦਿੱਤੇ। ਇਸ ਹਮਲੇ 'ਚ ਪਤੀ-ਪਤਨੀ ਸਮੇਤ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 5 ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਰੈਫਰ ਕਰਨਾ ਪਿਆ। ਇੰਨਾ ਹੀ ਨਹੀਂ ਦੋਵਾਂ ਧਿਰਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ 'ਚ ਹੰਗਾਮਾ ਵੀ ਕੀਤਾ, ਜਿਸ ਕਾਰਨ ਹਸਪਤਾਲ ਪ੍ਰਬੰਧਕਾਂ ਨੂੰ ਪੁਲਸ ਨੂੰ ਬੁਲਾਉਣਾ ਪਿਆ।