ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਦਾ ਕੋਣ ਹੋਵੇਗਾ ਜੇਤੂ ਉਮੀਦਵਾਰ
ਆਪ ਉਮੀਦਵਾਰ ਮਹਿੰਦਰ ਭਗਤ ਨੇ ਕੀਤਾ ਵੱਡੀ ਜਿੱਤ ਦਾ ਦਾਅਵਾ
ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਚੋਣ ਕਮਿਸ਼ਨ ਦੇ ਪਛਾਣ ਪੱਤਰ ਤੋਂ ਬਿਨਾਂ ਅੰਦਰ ਜਾਣ 'ਤੇ ਪਾਬੰਦੀ ਹੈ। 12 ਵਜੇ ਤੱਕ ਨਤੀਜਿਆਂ ਤਸਵੀਰ ਸਾਫ਼ ਹੋਣੀ ਸ਼ੁਰੂ ਹੋ ਜਾਵੇਗੀ। ਇਸ ਵਾਰ ਸਾਰੀਆਂ ਪਾਰਟੀਆਂ ਵਿੱਚ ਸਖ਼ਤ ਮੁਕਾਬਲਾ ਹੈ । ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਪਹਿਲੇ ਆਏ ਰੁਝਾਨਾਂ ਵਿੱਚ ਅੱਗੇ ਜਾ ਰਹੇ ਹਨ । ਦੁਜੇ ਨੰਬਰ ਦੀ ਜੇਕਰ ਗਲ ਕਰੀਏ ਤਾਂ ਕਾਂਗਰਸ ਉਮੀਦਵਾਰ ਬੀਬੀ ਸੁਰਿੰਦਰ ਕੌਰ ਹਨ ।