ਆਪ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਮੁਆਫੀ ਮੰਗੇ-ਵਿਨਰਜੀਤ ਗੋਲਡੀ
ਆਪ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਮੁਆਫੀ ਮੰਗੇ-ਵਿਨਰਜੀਤ ਗੋਲਡੀ
ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਆਪ ਸਰਕਾਰ ਨੇ ਜੋ ਪੰਚਾਇਤੀ ਚੋਣਾਂ ਵਿਚ ਗੁੰਡਾਗਰਦੀ ਕੀਤੀ ਹੈ, ਇਹੋ ਜਿਹੇ ਹਾਲ ਅੱਜ ਤੱਕ ਕਦੇ ਵੀ ਨਹੀਂ ਹੋਏ। ਉਹਨਾਂ ਕਿਹਾ ਕਿ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਬੀਡੀਪੀਓ ਭਵਾਨੀਗੜ੍ਹ ’ਤੇ ਲਗਾਤਾਰ ਆਪ ਵਿਰੋਧੀ ਸਰਪੰਚ ਉਮੀਦਵਾਰਾਂ ਦੇ ਕਾਗਜ ਰੱਦ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ। ਪਰੰਤੂ ਬੀਡੀਪੀਓ ਵਲੋਂ ਕੰਮ ਦਾ ਵਜਨ ਜਿਆਦਾ ਹੋਣ ਕਾਰਨ ਵਿਧਾਇਕ ਬੀਬੀ ਭਰਾਜ ਦਾ ਫੋਨ ਨਹੀਂ ਚੁੱਕਿਆ ਗਿਆ ਤਾਂ ਵਿਧਾਇਕ ਭਰਾਜ ਵਲੋਂ ਆਪਣੀ ਹੀ ਪਾਰਟੀ ਦੇ ਕਿਸੇ ਵਿਅਕਤੀ ਦੀ ਸ਼ਿਕਾਇਤ ਤੇ ਬੀਡੀਪੀਓ ਦੀ ਗੱਡੀ ਦੀ ਤਲਾਸ਼ੀ ਲਈ ਗਈ ਅਤੇ ਉਹਨਾਂ ਤਲਾਸ਼ੀ ਲੈਣ ਤੋਂ ਪਹਿਲਾਂ ਇਹ ਵੀ ਐਲਾਨ ਕੀਤਾ ਸੀ ਕਿ ਜੇਕਰ ਗੱਡੀ ਵਿਚ ਕੁਝ ਨਾ ਮਿਲਿਆ ਤਾਂ ਉਹ ਜਨਤਕ ਤੌਰ ਤੇ ਮਾਫੀ ਮੰਗਣਗੇ। ਜਦੋਂ ਐਸ ਡੀ ਐਮ ਦਫਤਰ ਵਿਚ ਖੜੀ ਬੀਡੀਪੀਓ ਭਵਾਨੀਗੜ੍ਹ ਦੀ ਗੱਡੀ ਵਿਚੋਂ ਵਿਧਾਇਕ ਨੂੰ ਕੁਝ ਵੀ ਹਾਸਲ ਨਾ ਹੋਇਆ ਤਾਂ ਉਹ ਇਹ ਕਹਿਕੇ ਨਿਕਲ ਗਏ ਕਿ ਹੁਣ ਤੁਸੀਂ ਇਨਕੁਆਰੀ ਕਰ ਲਵੋ। ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਕਿਸੇ ਵਿਧਾਇਕ ਨੂੰ ਮੌਕੇ ਅਫਸਰ ਦੀ ਤਲਾਸ਼ੀ ਲੈਣ ਦਾ ਕੋਈ ਅਧਿਕਾਰ ਨਹੀਂ, ਇਸ ਲਈ ਹੁਣ ਵਿਧਾਇਕਾ ਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ।