ਬਦਮਾਸ਼ਾਂ ਨੇ ਮੈਡੀਕਲ ਸਟੋਰ ਕੀਤੀ ਫਾਇਰਿੰਗ, ਤਾੜ-ਤਾੜ ਚੱਲੀਆਂ ਗੋਲੀਆਂ|
ਬਦਮਾਸ਼ਾਂ ਨੇ ਮੈਡੀਕਲ ਸਟੋਰ ਕੀਤੀ ਫਾਇਰਿੰਗ, ਤਾੜ-ਤਾੜ ਚੱਲੀਆਂ ਗੋਲੀਆਂ|
#gurdaspur #batala #punjabnews #abpsanjha ਬਦਮਾਸ਼ਾਂ ਨੇ ਮੈਡੀਕਲ ਸਟੋਰ ਕੀਤੀ ਫਾਇਰਿੰਗ, ਤਾੜ-ਤਾੜ ਚੱਲੀਆਂ ਗੋਲੀਆਂ ਬਟਾਲਾ ਦੇ ਜਲੰਧਰ ਰੋਡ ਤੇ ਸਥਿਤ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ ਮੋਟਰਸਾਈਕਲ ਤੇ ਆਏ ਨੌਜਵਾਨ ਦੋ ਨੌਜਵਾਨ ਗੋਲੀਆਂ ਚਲਾ ਕੇ ਫਰਾਰ ਹੋ ਗਏ। ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਮੈਡੀਕਲ ਸਟੋਰ ਦੇ ਮਾਲਕ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਵੀ ਕੋਈ ਰੰਜਿਸ ਨਹੀਂ ਹੈ ਅਤੇ ਨਾ ਹੀ ਉਹਨਾਂ ਨੂੰ ਕਦੇ ਕੋਈ ਫਿਰੋਤੀ ਲਈ ਕਾਲ ਆਈ ਹੈ। ਫਿਰ ਵੀ ਪਤਾ ਨਹੀਂ ਕਿਉਂ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਦੋ ਗੋਲੀਆਂਂ ਚਲਾ ਕੇ ਫਰਾਰ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਮੌਕੇ ਤੇ ਪਹੁੰਚੇ ਐਸਐਚ ਓ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਬਹੁਤ ਜਲਦ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
Tags :
Punjab ਚ ਵਾਪਰਿਆ ਦਰਦਨਾਕ ਹਾਦਸਾ Punjab Breaking News ABP Sanjha Punjab News News In Punjabi Punjab Daily News Local News State News Batala Firing Medical Store Gurdaspur Police