ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 07 ਅਕਤੂਬਰ 2022, ਸਵੇਰੇ 07:30 ਵਜੇ ਦੀਆਂ ਵੱਡੀਆਂ ਖ਼ਬਰਾਂ

BKU ਉਗਰਾਹਾਂ ਦੀ CM ਮਾਨ ਨਾਲ ਬੈਠਕ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠਕ, ਨੁਕਸਾਨੀ ਗਈ ਫਸਲ, ਪਰਾਲੀ ਦੇ ਮੁੱਦੇ ਸਣੇ 12 ਮੰਗਾਂ ਨੂੰ ਲੈ ਕੇ ਚਰਚਾ, ਕੱਲ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨਾਲ ਹੋਈ ਮੀਟਿੰਗ ਟਚ ਕਈ ਮੰਗਾਂ ਤੇ ਬਣੀ ਸੀ ਸਹਿਮਤੀ

SGPC ਦਾ ਅੱਜ ਖਾਲਸਾ ਮਾਰਚ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੇ ਤਲਵੰਡੀ ਸਾਬੋ ਤੋਂ ਅਕਾਲ ਤਖ਼ਤ ਤੱਕ ਕੱਢਿਆ ਜਾਵੇਗਾ ਖਾਲਸਾ ਮਾਰਚ, ਹਰਿਆਣਾ ਕਮੇਟੀ ਨੂੰ ਮਾਨਤਾ ਦੇਣ ਖਿਲਾਫ SGPC ਵੱਲੋਂ ਕੀਤਾ ਜਾ ਰਿਹਾ ਸੰਘਰਸ਼

ਪ੍ਰਿਤਪਾਲ ਸਿੰਘ ਦੀ ਕੋਰਟ 'ਚ ਪੇਸ਼ੀ: ਮਾਨਸਾ CIA ਸਟਾਫ ਦੇ ਸਾਬਕਾ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਅੱਜ ਮਾਨਸਾ ਕੋਰਟ ਚ ਕੀਤਾ ਜਾਵੇਗਾ ਪੇਸ਼, ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਤੋਂ ਫਰਾਰ ਹੋਣ ਦੇ ਮਾਮਲੇ ਟਚ 4 ਦਿਨਾਂ ਰਿਮਾਂਡ ਅੱਜ ਹੋ ਰਿਹਾ ਖਤਮ

ਆਸ਼ੀਸ਼ ਕਪੂਰ ਅਦਾਲਤ 'ਚ ਹੋਣਗੇ ਪੇਸ਼: AIG ਆਸ਼ੀਸ਼ ਕੂਪਰ ਨੂੰ ਅੱਜ ਮੁਹਾਲੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਧੋਖਾਧੜੀ ਨਾਲ 1 ਕਰੋੜ ਰੁਪਏ ਵਸੂਲਣ ਦਾ ਇਲਜ਼ਾਮਾਂ ਤਹਿਤ ਕਲ ਹੋਏ ਸੀ ਗ੍ਰਿਫਤਾਰ

ਨਰਿੰਦਰ ਕੌਰ ਭਰਾਜ ਲੈਣਗੇ ਲਾਵਾਂ: ਵਿਆਹ ਦੇ ਬੰਧਨ 'ਚ ਅੱਜ ਬੱਝਣਗੇ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ, ਪਟਿਆਲਾ ਦੇ ਮਨਦੀਪ ਸਿੰਘ ਨਾਲ ਲੈਣਗੇ ਲਾਵਾਂ, ਵਿਆਹ ਸਮਾਗਮ 'ਚ CM ਮਾਨ ਵੀ ਹੋਣਗੇ ਸ਼ਾਮਲ

JOIN US ON

Telegram
Sponsored Links by Taboola