ABP Sanjha 'ਤੇ ਵੇਖੋ 17 ਸਤੰਬਰ 2022, ਸਵੇਰੇ 07:30 ਵਜੇ ਦੀਆਂ Headlines

ਸੋਨੇ ਦੇ 9 ਬਿਸਕੁੱਟ, 54 ਲੱਖ ਕੈਸ਼ ਬਰਾਮਦ: ਅੰਮ੍ਰਿਤਸਰ ਏਅਰਪੋਰਟ ਤੇ ਕਸਟਮ ਵਿਭਾਗ ਨੂੰ ਵੱਡੀ ਕਾਮਯਾਬੀ, ਸੋਨੇ ਦੀ ਤਸਕਰੀ ਕਰਦਾ ਸਪਾਈਸਜੈੱਟ ਦਾ ਇੱਕ ਮੁਲਾਜ਼ਮ ਕੀਤਾ ਗ੍ਰਿਫਤਾਰ, ਸੋਨੇ ਦੇ 9 ਬਿਸਕੁੱਟ ਅਤੇ ਕਰੀਬ 55 ਲੱਖ ਦਾ ਕੈਸ਼ ਬਰਾਮਦ

AAP ਵਿਧਾਇਕ ਅਮਾਨਤੁੱਲਾਹ ਗ੍ਰਿਫ਼ਤਾਰ: ਦਿੱਲੀ ਤੋਂ ਆਪ ਵਿਧਾਇਕ ਅਮਾਨਤੁੱਲਾਹ ਖ਼ਾਨ ਨੂੰ ਐਂਟੀ ਕਰੱਪਸ਼ਨ ਬਿਊਰੋ ਨੇ ਕੀਤਾ ਗ੍ਰਿਫਤਾਰ... ਵਕਫ ਬੋਰਡ ਚ ਗੜਬੜੀ ਦਾ ਮਾਮਲਾ... ਕਰੀਬੀਆਂ ਕੋਲੋਂ ਨਜਾਇਜ਼ ਹਥਿਆਰ ਤੇ ਕੈਸ਼ ਵੀ ਬਰਾਮਦ

ਜਨਮਦਿਨ 'ਤੇ 8 ਚੀਤਿਆਂ ਦਾ ਵੈਲਕਮ: ਆਪਣੇ ਜਨਮਦਿਨ ਮੌਕੇ ਅੱਜ ਮੱਧ ਪ੍ਰਦੇਸ਼ ਦੌਰੇ 'ਤੇ PM ਮੋਦੀ, ਨਾਮੀਬੀਆ ਤੋਂ ਲਿਆਂਦੇ 8 ਚੀਤਿਆਂ ਨੂੰ ਕੂਨੋ ਨੈਸ਼ਨਲ ਪਾਰਕ 'ਚ ਛੱਡਣਗੇ

CBI ਜੋੜੇਗੀ ਮਰਡਰ ਦੇ ਤਾਰ !- ਸੋਨਾਲੀ ਮਰਡਰ ਕੇਸ ਦੀ ਜਾਂਚ ਲਈ ਗੋਆ ਪਹੁੰਚੀ CBI.. ਗੋਆ ਪੁਲਿਸ ਨੇ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ ਕੀਤੇ ਹੈਂਡਓਵਰ

ਮਹਾਰਾਣੀ ਦੇ ਸਸਕਾਰ 'ਚ ਸ਼ਾਮਿਲ ਹੋਣਗੇ ਮੁਰਮੂ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਣ ਲਈ ਅੱਜ ਲੰਡਨ ਰਵਾਨਾ ਹੋਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, 19 ਸਤੰਬਰ ਨੂੰ ਹੋਣਾ ਮਹਾਰਾਣੀ ਦਾ ਅੰਤਿਮ ਸਸਕਾਰ

JOIN US ON

Telegram
Sponsored Links by Taboola