ABP Sanjha 'ਤੇ ਵੇਖੋ 21 ਸਤੰਬਰ 2022, ਸਵੇਰੇ 07:30 ਵਜੇ ਦੀਆਂ Headlines
ਕਿਸਾਨ ਫਿਰ ਵਿੱਢਨਗੇ ਸੰਘਰਸ਼: ਬਿਜਲੀ ਵੰਡ ਨੂੰ ਨਿੱਜੀ ਹੱਥਾਂ 'ਚ ਦੇਣ ਦੇ ਫੈਸਲੇ ਖਿਲਾਫ ਡਟੇ ਕਿਸਾਨ, ਅੱਜ ਸੂਬੇ ਭਰ 'ਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਖਿਲਾਫ ਕੀਤਾ ਜਾਵੇਗਾ ਪ੍ਰਦਰਸ਼ਨ
SC ਦੇ ਫੈਸਲੇ ਨੂੰ SGPC ਦਏਗੀ ਚੁਣੌਤੀ: ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਨਤਾ ਨੂੰ SGPC ਦੇਵੇਗੀ ਚੁਣੌਤੀ, ਪ੍ਰਧਾਨ ਧਾਮੀ ਨੇ ਕਿਹਾ- ਸਿੱਖਾਂ ਨੂੰ ਤੋੜਨ ਦੀ ਕੋਸ਼ਿਸ਼, BJP ਨੇ ਕਾਂਗਰਸ ਦੀਆਂ ਕੋਸ਼ਿਸ਼ਾਂ 'ਤੇ ਲਗਾਈ ਮੋਹਰ
ਮੋਬਾਇਲ ਖੋਲੇਗਾ ਕਤਲ ਦਾ ਰਾਜ ?- ਮੋਬਾਇਲ 'ਚ ਮਿਲ ਸਕਦੇ ਸੋਨਾਲੀ ਫੋਗਾਟ ਮਰਡਰ ਕੇਸ ਦੇ ਰਾਜ, ਫੋਨ ਦੀ ਜਾਂਚ 'ਚ ਜੁੱਟੀ CBI ਦੀ ਟੀਮ, ਗੋਆ ਪੁਲਿਸ ਨੇ ਹਾਲੇ ਤੱਕ ਨਹੀਂ ਕੀਤੀ ਸੀ ਫੋਨ ਦੀ ਜਾਂਚ
ਰਾਹੁਲ ਨੂੰ ਮਨਾਉਣ ਦੀ ਆਖਰੀ ਕੋਸ਼ਿਸ਼ !- ਕਾਂਗਰਸ 'ਚ ਪ੍ਰਧਾਨ ਦੀ ਚੋਣ ਨੂੰ ਲੈ ਕੇ ਵਧੀ ਹਲਚਲ, ਨਾਮਜ਼ਦਗੀ ਤੋ ਪਹਿਲਾਂ ਇੱਕ ਵਾਰ ਫਿਰ ਰਾਹੁਲ ਗਾਂਧੀ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ ਗਹਿਲੋਤ, ਅੱਜ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
ਮੁਹਾਲੀ T-20 'ਚ ਹਾਰਿਆ ਭਾਰਤ: ਮੁਹਾਲੀ T-20 'ਚ ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਤੋਂ ਹਰਾਇਆ, 208 ਦੌੜਾਂ ਬਣਾਉਣ ਬਾਅਦ ਵੀ ਭਾਰਤ ਦੀ ਹਾਰ, 3 ਮੈਚਾਂ ਦੀ ਸੀਰੀਜ਼ 'ਚ ਆਸਟ੍ਰੇਲੀਆ 1-0 ਤੋਂ ਅੱਗੇ