ABP Sanjha 'ਤੇ ਵੇਖੋ 26 ਅਗਸਤ ਸਵੇਰੇ 08:00 ਵਜੇ ਦੀਆਂ Headlines

ਪੰਜਾਬ ਕੈਬਨਿਟ ਦੀ ਮੀਟਿੰਗ: ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਮਾਨ ਸਰਕਾਰ ਅਹਿਮ ਮੁੱਦਿਆਂ 'ਤੇ ਲੈ ਸਕਦੀ ਫੈਸਲਾ

ਸ਼ਰਾਬ, ਸੈਸ਼ਨ ਤੇ ਸਿਆਸਤ: ਦਿੱਲੀ 'ਚ ਸ਼ਰਾਬ ਘੋਟਾਲੇ ਨੂੰ ਲੈ ਕੇ ਸਿਆਸੀ ਬਵਾਲ ਜਾਰੀ, ਕੇਜਰੀਵਾਲ ਨੇ ਅੱਜ ਸਦਿਆ ਵਿਸ਼ੇਸ਼ ਸੈਸ਼ਨ, ਬੀਜੇਪੀ ਤੇ ਕਾਂਗਰਸ ਵੀ ਉਤਰਨਗੇ ਸੜਕਾਂ 'ਤੇ

ਪੰਜਾਬ ‘ਚ ਵੀ ਪਿਆ ਪੈੱਗ ਦਾ ਪੰਗਾ: ਦਿੱਲੀ ਤੋਂ ਬਾਅਦ ਪੰਜਾਬ ਦੀ ਆਬਕਾਰੀ ਨੀਤੀ ਤੇ ਵੀ ਸਵਾਲ, ਸੁਖਬੀਰ ਬਾਦਲ ਨੇ CBI ਜਾਂਚ ਦੀ ਮੰਗ, AAP ਸਰਕਾਰ ਤੇ ਲਾਏ ਗਿਣੇ ਚੁਣੇ ਲੋਕਾਂ ਨੂੰ ਫਾਇਦਾ ਦੇਣ ਦੇ ਇਲਜ਼ਾਮ

ਇਨਸਾਫ ਦੀ ਗੁਹਾਰ, ਸੁਰੱਖਿਆ ਬਾਰੇ ਦੱਸੇ ਸਰਕਾਰ: ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸਰਕਾਰ ਸਾਹਮਣੇ ਰੱਖੀਆਂ ਤਿੰਨ ਮੰਗਾਂ, ਸੁਰੱਖਿਆ ਦੇਣ ਅਤੇ ਵਾਪਿਸ ਲੈਣ ਦੀ ਪੁੱਛੀ ਵਜ੍ਹਾ, ਪਾਲੀਵੁੱਡ ਅਤੇ ਅੰਡਰਵਰਲਡ ਦਰਮਿਆਨ ਕਨੈਕਸ਼ਨ ਦੇ ਖੁਲਾਸੇ ਦੀ ਕੀਤੀ ਮੰਗ

ਸੋਨਾਲੀ ਦਾ ਕਾਤਲ ਕੌਣ ?- ਸੋਨਾਲੀ ਫੋਗਾਟ ਦਾ ਅੰਤਿਮ ਸਸਕਾਰ ਅੱਜ, ਗੋਆ ਪੁਲਿਸ ਨੇ ਕਤਲ ਦਾ ਕੇਸ ਕੀਤਾ ਦਰਜ, PA ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਵਾਸੀ ਗ੍ਰਿਫ਼ਤਾਰ

JOIN US ON

Telegram
Sponsored Links by Taboola