ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 27 ਜੁਲਾਈ ਸਵੇਰੇ 07:30 ਵਜੇ ਦੀਆਂ ਵੱਡੀਆਂ ਖ਼ਬਰਾਂ

ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ: ਅੱਜ ਅਕਾਲੀ ਦਲ ਦੀ ਅਹਿਮ ਮੀਟਿੰਗ, ਰਾਸ਼ਟਰਪਤੀ ਚੋਣਾਂ ਦੌਰਾਨ ਇੱਕ ਅਕਾਲੀ ਦਲ ਦੇ ਵਿਧਾਇਕ ਦੇ ਬਾਗੀ ਸੂਰ ਸਾਹਮਣੇ ਆਉਣ ਤੋਂ ਬਾਅਦ ਹੋ ਰਹੀ ਪਹਿਲੀ ਕੋਰ ਕਮੇਟੀ ਮੀਟਿੰਗ

ਜੱਗੂ ਭਗਵਾਨਪੁਰੀਆ ਦੀ ਫਿਰ ਪੇਸ਼ੀ: ਰਿਮਾਂਡ ਖ਼ਤਮ ਹੋਣ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਕੋਰਟ 'ਚ ਫਿਰ ਤੋਂ ਕੀਤਾ ਜਾਵੇਗਾ ਪੇਸ਼, ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੇ ਕੇਸ 'ਚ ਗੁਰਦਾਸਪੁਰ ਪੁਲਿਸ ਦੀ ਰਿਮਾਂਡ 'ਤੇ ਹੈ ਜੱਗੂ

ਪੁੱਛਗਿੱਛ ਦਾ ਅੱਜ ਤੀਜਾ ਦਿਨ: ਨੈਸ਼ਨਲ ਹੈਰਾਲਡ ਕੇਸ 'ਚ ਸੋਨੀਆ ਗਾਂਧੀ ਤੋਂ ਅੱਜ ਤੀਜੇ ਰਾਉਂਡ ਦੀ ਪੁਛਗਿਛ, ਦੇਸ਼ ਦੇ ਕਈ ਹਿੱਸਿਆਂ 'ਚ ਅੱਜ ਫਿਰ ਸੜਕਾਂ 'ਤੇ ਉਤਰੇਗੀ ਕਾਂਗਰਸ, ਮੰਗਲਵਾਰ ਨੂੰ 6 ਘੰਟੇ ਤੱਕ ਹੋਈ ਸੀ ਪੁੱਛਗਿੱਛ

ਮਹਿੰਗਾਈ ਖਿਲਾਫ ਵਿਰੋਧੀਆਂ ਦਾ ਮੋਰਚਾ: ਮਹਿੰਗਾਈ ਦੇ ਮੁਦੇ 'ਤੇ ਸੰਸਦ 'ਚ ਹੰਗਾਮਾ ਜਾਰੀ, ਮੰਗਲਵਾਰ ਨੂੰ ਮੁਅੱਤਲ ਕੀਤੇ ਗਏ ਸਾਂਸਦਾਂ ਦੇ ਮੁੱਦੇ 'ਤੇ ਅੱਜ ਵੀ ਹੰਗਾਮੇ ਦੇ ਆਸਾਰ

ਕੁਲਗਾਮ 'ਚ ਅੱਤਵਾਦੀਆਂ ਨਾਲ ਮੁੱਠਭੇੜ: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਨਾਲ ਮੁੱਠਭੇੜ, ਸੁਰੱਖਿਆ ਬਲਾਂ ਨੇ ਇਲਾਕੇ ਦੀ ਕੀਤੀ ਘੇਰਾਬੰਦੀ

JOIN US ON

Telegram
Sponsored Links by Taboola