Akali Dal | ਸੁਧਾਰ ਲਹਿਰ ਦੇ ਤਲਬ ਕੀਤੇ ਆਗੂਆਂ ਨੇ ਸੌਂਪੇ ਅਸਤੀਫ਼ੇ ਕਨਵੀਨਰ ਵਡਾਲਾ ਵੱਲੋਂ ਅਸਤੀਫ਼ੇ ਪ੍ਰਵਾਨ

Continues below advertisement

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਕੱਲ ਅਹਿਮ ਮੀਟਿੰਗ ਚੰਡੀਗੜ ਵਿੱਚ ਹੋਈ ਜਿਸ ਵਿੱਚ ਮੌਜੂਦਾ ਪੰਥਕ ਅਤੇ ਸਿਆਸੀ ਹਲਾਤਾਂ ਤੇ ਲੰਮਾ ਸਮਾਂ ਚਰਚਾ ਹੋਈ। ਇਸ ਮੀਟਿੰਗ ਵਿਚ ਕਨਵੀਨਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ , ਸੰਤਾ ਸਿੰਘ ਉਮੈਦਪੁਰੀ, ਮੈਂਬਰ ਸਕੱਤਰ ਚਰਨਜੀਤ ਸਿੰਘ ਬਰਾੜ ਅਤੇ ਬੀਬੀ ਪਰਮਜੀਤ ਕੌਰ ਲਾਂਡਰਾਂ ਹਾਜਰ ਰਹੇ।

ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਲਬ ਕੀਤੀ ਸੁਧਾਰ ਲਹਿਰ ਦੀ ਲੀਡਰਸ਼ਿਪ ਨੇ ਅਹਿਦ ਲਿਆ ਕਿ ਸਮੁੱਚੀ ਲੀਡਰਸ਼ਿਪ ਨਿਮਾਣੇ ਸਿੱਖ ਵਜੋ ਪੇਸ਼ ਹੋਵੇਗੀ। ਇਸ ਤੋਂ ਇਲਾਵਾ ਤਲਬ ਕੀਤੀ ਲੀਡਰਸ਼ਿਪ ਵਿੱਚ ਸੁਖਦੇਵ ਸਿੰਘ ਢੀਡਸਾ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ ਤਿੰਨੇ ਐਗਜੈਕਟਿਵ ਕਮੇਟੀ ਮੈਂਬਰ ਅਤੇ ਸੁਰਜੀਤ ਸਿੰਘ ਰੱਖੜਾ ਪ੍ਰਜੀਡੀਅਮ ਮੈਂਬਰ ਦੇ ਅਸਤੀਫ਼ੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਮਨਜੂਰ ਕਰ ਲਏ ਗਏ। ਇੱਥੇ ਵਰਨਣਯੋਗ ਹੈ ਕਿ ਬੀਬੀ ਜਗੀਰ ਕੌਰ, ਸਰਵਨ ਸਿੰਘ ਫਿਲੌਰ ਐਗਜੈਕਟਿਵ ਮੈਂਬਰ ਅਤੇ ਅਤੇ ਪ੍ਰਮਿੰਦਰ ਸਿੰਘ ਢੀਡਸਾ ਪ੍ਰਜੀਡੀਅਮ ਮੈਂਬਰ ਪਹਿਲਾਂ ਹੀ ਅਸਤੀਫੇ ਦੇ ਕੇ ਸਪੱਸਟੀਕਰਨ ਦੇਣ ਗਏ ਸਨ। 

 ਸਾਂਝੇ ਬਿਆਨ ਵਿੱਚ ਸਮੁੱਚੀ ਲੀਡਰਸਿੱਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿੱਕ, ਸਿਆਸੀ ਜਾਂ ਹੋਰ ਕਿਸੇ ਵੀ ਕਿਸਮ ਦੀ ਸੇਵਾ ਉਹਨਾਂ ਵਿੱਚੋਂ ਕਿਸੇ ਨੂੰ ਵੀ ਲੱਗੇਗੀ ਤਾਂ ਉਹ ਸਿਰ ਝੁਕਾ ਕੇ ਸਮੱਰਪਿੱਤ ਹੋ ਕੇ ਨਿਮਾਣੇ ਸਿੱਖ ਦੇ ਤੌਰ ਤੇ ਨਿਭਾਉਣਗੇ। 

ਇਸ ਮੀਟਿੰਗ ਵਿੱਚ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਧਾਰ ਲਹਿਰ ਦੇ ਸਾਰੇ ਆਗੂਆਂ ਨੂੰ ਬੇਨਤੀ ਕੀਤੀ ਕਿ ਸਿੰਘ ਸਾਹਿਬਾਨ ਜੀ ਦੇ 2 ਦਸੰਬਰ ਨੂੰ ਸੁਣਾਏ ਜਾਣ ਵਾਲੇ ਫੈਸਲੇ ਤੋਂ ਪਹਿਲਾਂ ਅਤੇ ਫੈਸਲੇ ਤੋਂ ਬਾਅਦ ਵਿੱਚ ਕੋਈ ਵੀ ਆਗੂ ਬਿਆਨਬਾਜੀ ਨਾ ਕਰੇ।

Continues below advertisement

JOIN US ON

Telegram