Akali Dal Reply to sri akal Takht Sahib | ਸਿੰਘ ਸਾਹਿਬਾਨ ਦੇ ਹੁਕਮਾਂ ਦਾ ਅਕਾਲੀ ਦਲ ਵਲੋਂ ਜਵਾਬ

Continues below advertisement

Akali Dal Reply to sri akal Takht Sahib | ਸਿੰਘ ਸਾਹਿਬਾਨ ਦੇ ਹੁਕਮਾਂ ਦਾ ਅਕਾਲੀ ਦਲ ਵਲੋਂ ਜਵਾਬ 
ਸਿੰਘ ਸਾਹਿਬਾਨਾਂ ਵਲੋਂ ਸੁਖਬੀਰ ਬਾਦਲ ਕੋਲੋਂ ਜਵਾਬਤਲਬੀ
ਅਗਲੇ 15 ਦਿਨਾਂ 'ਚ ਮੰਗਿਆ ਜਵਾਬ 
90 ਲੱਖ ਦੇ ਇਸ਼ਤਿਹਾਰ ਦੇਣ ਸੰਬੰਧੀ ਜਵਾਬਤਲਬੀ
ਡੇਰਾ ਸਿਰਸਾ ਮੁੱਖੀ ਨੂੰ ਮੁਆਫੀ ਦੇਣ 'ਤੇ ਜਵਾਬਤਲਬੀ  
'ਸੁਖਬੀਰ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ'
ਬਾਗ਼ੀ ਧੜੇ ਦੀ ਸ਼ਿਕਾਇਤ 'ਤੇ ਸਿੰਘ ਸਾਹਿਬਾਨ ਦਾ ਨੋਟਿਸ 
ਅਕਾਲੀ ਦਲ ਬੁਲਾਰੇ ਅਰਸ਼ਦੀਪ ਕਲੇਰ ਦੀ ਪ੍ਰਤੀਕਿਰਿਆ 
'ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣਗੇ ਸੁਖਬੀਰ ਬਾਦਲ'

ਬਾਗ਼ੀ ਧੜੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਦਿੱਤੀ ਸ਼ਿਕਾਇਤ ਤੇ ਸਿੰਘ ਸਾਹਿਬਾਨਾਂ ਨੇ ਨੋਟਿਸ ਲਿਆ ਹੈ 
ਤੇ ਸੁਖਬੀਰ ਬਾਦਲ ਤੋਂ 15 ਦਿਨਾਂ ਦੇ ਅੰਦਰ ਜਵਾਬ ਤਲਬੀ ਕੀਤੀ ਗਈ ਹੈ |
ਜਿਸ ਤੇ ਅਕਾਲੀ ਦਲ ਬੁਲਾਰੇ ਅਰਸ਼ਦੀਪ ਕਲੇਰ ਵਲੋਂ ਪ੍ਰਤੀਕਿਰਿਆ ਆਈ ਹੈ 
ਜਿਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਦੀ ਇੰਨਬਿੰਨ ਪਾਲਣਾ ਕਰੇਗਾ |
ਜ਼ਿਕਰ ਏ ਖਾਸ ਹੈ ਕਿ ਬਾਗ਼ੀ ਧੜੇ ਵਲੋਂ ਦਿੱਤੀ ਸ਼ਿਕਾਇਤ ਚ ਇਲਜ਼ਾਮ ਲਗਾਏ ਗਏ ਹਨ 
ਕਿ ਸੁਖਬੀਰ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ |
ਉਥੇ ਹੀ ਡੇਰਾ ਸਿਰਸਾ ਮੁੱਖੀ ਨੂੰ ਮੁਆਫੀ ਦੇਣ ਤੇ 90 ਲੱਖ ਦੇ ਇਸ਼ਤਿਹਾਰ ਦੇਣ ਸੰਬੰਧੀ ਜਵਾਬਤਲਬੀ ਕੀਤੀ ਗਈ |
ਦਰਅਸਲ ਪਿਛਲੇ ਲੰਬੇ ਸਮੇਂ ਤੋਂ ਪੰਥਕ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਿਆਸਤ ਚ ਹਾਸ਼ੀਏ ਤੇ ਆ ਖੜ੍ਹੀ ਹੋਈ ਹੈ |
ਪਾਰਟੀ ਦੇ ਕੁਝ ਲੀਡਰਾਂ ਦਾ ਮੰਨਣਾ ਹੈ ਕਿ ਇਸਦਾ ਕਾਰਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਵਲੋਂ ਕੀਤੇ ਗਏ ਗ਼ਲਤ ਫੈਸਲੇ ਹਨ |
ਇਹੀ ਵਜ੍ਹਾ ਹੈ ਕਿ ਪਾਰਟੀ ਚ ਪਹਿਲਾਂ ਬਾਗ਼ੀ ਸੂਰਾਂ ਉੱਠਿਆ ਤੇ ਫਿਰ ਬਾਗ਼ੀ ਧੜਾ |
ਇਸ ਬਾਗ਼ੀ ਧੜੇ ਚ ਬੀਬੀ ਜਾਗੀਰ ਕੌਰ,ਢੀਂਡਸਾ ਪਰਿਵਾਰ,ਸਿਕੰਦਰ ਸਿੰਘ ਮਲੂਕਾ ਵਰਗੇ ਸੀਨੀਅਰ ਟਕਸਾਲੀ ਅਕਾਲੀ ਲੀਡਰ ਸ਼ਾਮਲ ਸਨ |
ਜਿਨ੍ਹਾਂ ਵਲੋਂ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਆਪਣੀ ਭੁੱਲ ਬਖਸ਼ਾਈ ਗਈ ਤੇ 
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਆਫ਼ੀਨਾਮਾ ਸੌਂਪਿਆ |
ਜਿਸ ਚ ਉਨ੍ਹਾਂ ਸੁਖਬੀਰ ਬਾਦਲ ਤੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਾ ਕਰਨ ਵਰਗੇ ਇਲਜ਼ਾਮ ਲਗਾਏ |
ਬਾਗੀ ਧੜਾ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਉਤਾਰਨ ਤੇ ਨਵਾਂ ਪ੍ਰਧਾਨ ਨਿਯੁਕਤ ਕਰਨ ਦੀ ਮੰਗ ਕਰ ਰਿਹਾ ਹੈ |
ਉਕਤ ਮੁਆਫੀਨਾਮੇ ਤੇ ਅੱਜ 5 ਸਿੰਘ ਸਾਹਿਬਾਨ ਦੀ ਬੈਠਕ ਹੋਈ ਹੈ 
ਜਿਨ੍ਹਾਂ ਨੋਟਿਸ ਲੈਂਦਿਆਂ ਸੁਖਬੀਰ ਬਾਦਲ ਤੋਂ 15 ਦਿਨਾਂ ਦੇ ਅੰਦਰ ਜਵਾਬ ਤਲਬੀ ਕੀਤੀ ਗਈ ਹੈ |

Continues below advertisement

JOIN US ON

Telegram