ਕੇਂਦਰ ਦੀਆਂ ਕੰਧਾਂ ਹਿਲਾਉਣ ਲਈ ਡਟਿਆ ਅਕਾਲੀ ਦਲ

Continues below advertisement

ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਵੀ ਹਰਸਿਮਰਤ ਬਦਲ ਦਾ ਖੇਤੀ ਬਿੱਲਾਂ 'ਤੇ ਦੋਹਰਾ ਸਟੈਂਡ ਸਾਹਮਣੇ ਆ ਰਿਹਾ ਹੈ। ਲੰਬੀ 'ਚ ਧਰਨੇ ਦੌਰਾਨ ਸੰਬੋਧਨ ਕਰਦਿਆਂ ਹਰਸਿਮਰਤ ਬਾਦਲ ਨੇ ਇੱਕ ਵਾਰ ਫਿਰ ਕਿਹਾ ਕਿ ਖੇਤੀ ਆਰਡੀਨੈਂਸ ਬਾਰੇ ਮੈਂ ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ ਪਰ ਉਨ੍ਹਾਂ ਦੇ ਮਨ 'ਚ ਡਰ ਇਹੀ ਕਿ MSP ਖਤਮ ਹੋ ਜਾਵੇਗਾ, ਮੰਡੀਕਰਨ ਖਤਮ ਹੋ ਜਾਵੇਗਾ ਤਾਂ ਮੈਂ ਕਿਹਾ ਕਿ ਹੋਰ ਬੰਦਿਆਂ ਨੂੰ ਕਿਸਾਨਾਂ ਨਾਲ ਗੱਲ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੇ ਸ਼ੰਕੇ ਦੂਰ ਕੀਤੇ ਜਾ ਸਕਣ। ਹਰਸਿਮਰਤ ਦੀ ਇਸ ਗੱਲ ਤੋਂ ਸਪਸ਼ਟ ਹੈ ਕਿ ਉਹ ਖੇਤੀ ਬਿੱਲਾਂ ਨਾਲ ਸਹਿਮਤ ਸਨ।ਦੂਜੇ ਪਾਸੇ ਨਾਲ ਹੀ ਉਹ ਕਹਿ ਰਹੇ ਹਨ ਕਿ ਮੈਂ ਕੇਂਦਰ ਨੂੰ ਕਿਹਾ ਇਸ ਨਾਲ ਸਾਡਾ ਪੰਜਾਬ, ਸਾਡੇ ਕਿਸਾਨ ਬਰਬਾਦ ਹੋ ਜਾਣਗੇ। ਹੁਣ ਇੱਥੇ ਸਵਾਲ ਇਹ ਬਣਦਾ ਹੈ ਕਿ ਜੇਕਰ ਹਰਸਮਿਰਤ ਨੂੰ ਇਹ ਲੱਗਦਾ ਕਿ ਇਨ੍ਹਾਂ ਬਿੱਲਾਂ ਨਾਲ ਪੰਜਾਬ ਤੇ ਕਿਸਾਨਾਂ ਦੀ ਬਰਬਾਦੀ ਹੈ ਤਾਂ ਫਿਰ ਉਹ ਕਿਸਾਨ ਜਥੇਬੰਦੀਆਂ ਨੂੰ ਕੀ ਸਮਝਾ ਰਹੇ ਸਨ? ਇਸ ਦੇ ਨਾਲ ਹੀ ਹਰਸਿਮਰਤ ਬਾਦਲ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਕਿਸਾਨਾਂ ਦੀ ਇਸ ਹਾਲਤ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ ਕਿਉਂਕਿ ਕੈਪਟਨ ਨੇ ਇਨ੍ਹਾਂ ਆਰਡੀਨੈਂਸਾ ਨਾਲ ਸਹਿਮਤੀ ਜਤਾਈ ਸੀ।

Continues below advertisement

JOIN US ON

Telegram