ਕੈਪਟਨ ਦੇ ਲੰਚ 'ਤੇ ਸਭ ਦੀਆਂ ਨਿਗਾਹਾਂ

Continues below advertisement
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਵੱਲੋਂ ਕੀਤੇ ਟਵੀਟ ਨਾਲ ਕੈਪਟਨ ਤੇ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਪਈਆਂ ਸਿਆਸੀ ਦੂਰੀਆਂ ਘੱਟ ਹੋ ਸਕਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਲੰਚ 'ਤੇ ਇਨਵਾਈਟ ਕੀਤਾ ਹੈ। ਸੱਦਾ 25 ਨਵੰਬਰ ਦਾ ਹੈ। ਇਸ ਦੌਰਾਨ ਦੁਪਹਿਰ ਦੀ ਰੋਟੀ ਦੇ ਨਾਲ ਨਾਲ ਚਰਚਾ ਹੋਵੇਗੀ। ਇਸ ਮੁਲਾਕਾਤ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਕੈਪਟਨ ਤੇ ਸਿੱਧੂ ਇੱਕ ਵਾਰ ਮੁੜ ਤੋਂ ਇੱਕ ਸਟੇਜ਼ 'ਤੇ ਇੱਕ ਸੁਰ 'ਚ ਆ ਸਕਦੇ ਹਨ। ਇਸ ਤੋਂ ਇਲਾਵਾ ਚਰਚਾਵਾਂ ਇਹ ਵੀ ਹਨ ਕਿ ਨਵਜੋਤ ਸਿੱਧੂ ਨੂੰ ਮੁੜ ਤੋਂ ਕੈਬਿਨਟ ਮੰਤਰੀ ਦਾ ਅੁਹਦਾ ਦਿੱਤਾ ਜਾ ਸਕਦਾ ਹੈ ਜਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ।
Continues below advertisement

JOIN US ON

Telegram