Khanna News | ਸਰਕਾਰੀ ਸਕੂਲ ਦੇ ਅਧਿਆਪਕ 'ਤੇ ਲੱਗੇ ਛੇੜਛਾੜ ਦੇ ਇਲਜ਼ਾਮ - ਕੈਮਰੇ ਅੱਗੇ ਮੰਨੀ ਗ਼ਲਤੀ

Continues below advertisement

Khanna News | ਸਰਕਾਰੀ ਸਕੂਲ ਦੇ ਅਧਿਆਪਕ 'ਤੇ ਲੱਗੇ ਛੇੜਛਾੜ ਦੇ ਇਲਜ਼ਾਮ - ਕੈਮਰੇ ਅੱਗੇ ਮੰਨੀ ਗ਼ਲਤੀ 
ਮਲੌਦ ਦੇ ਪਿੰਡ ਲਹਿਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਵਿਦਿਆਰਥਣਾਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ |
ਇਲਜ਼ਾਮ ਹਨ ਕਿ ਗਣਿਤ ਦਾ ਅਧਿਆਪਕ ਹਰਿਦਿਓ ਪ੍ਰਸਾਦ ਵਿਦਿਆਰਥਣਾਂ ਨੂੰ ਗਲਤ ਢੰਗ ਨਾਲ ਛੂਹੰਦਾ ਸੀ |
ਜਿਸਦੀ ਸ਼ਿਕਾਇਤ ਵਿਦਿਆਰਥਣਾਂ ਵਲੋਂ ਪਰਿਵਾਰ ਵਾਲਿਆਂ ਨੂੰ ਕੀਤੀ ਗਈ | ਜਿਸ ਤੋਂ ਬਾਅਦ ਬੱਚਿਆਂ ਦੇ ਪਰਿਵਾਰ ਇਕੱਠੇ ਹੋ ਕੇ
ਸਕੂਲ ਪਹੁੰਚੇ ਤੇ ਅਧਿਪਕ ਖਿਲਾਫ ਕਾਰਵਾਈ ਦੀ ਮੰਗ ਕੀਤੀ |
ਉਥੇ ਹੀ ਸੰਬੰਧੀ ਜਦ ਗਣਿਤ ਅਧਿਆਪਕ ਨਾਲ ਗੱਲ ਕੀਤੀ ਗਈ ਤਾਂ ਉਹ ਆਪਣੀ ਗਲਤੀ ਮੰਨਦਾ ਤੇ ਸਫ਼ਾਈ ਦਿੰਦਾ ਨਜ਼ਰ ਆਇਆ |
ਅਧਿਆਪਕ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਗ਼ਲਤ ਇਰਾਦੇ ਨਾਲ ਵਿਦਿਆਰਥਣਾਂ ਨੂੰ ਨਹੀਂ ਛੂਹਿਆ
ਡਾਂਟਦੇ ਵਕਤ ਜੇਕਰ ਕੁਝ ਹੋਇਆ ਹੈ ਤਾਂ ਉਸਦੀ ਉਹ ਮਾਫ਼ੀ ਮੰਗਦਾ ਹੈ |
ਇਸ ਸਾਰੇ ਮਾਮਲੇ 'ਤੇ ਸਕੂਲ ਇੰਚਾਰਜ ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਇਸ ਸਾਰੀ ਘਟਨਾ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਤੇ ਜੋ ਵੀ ਹੁਕਮ ਹੋਣਗੇ ਉਸ ਅਨੁਸਾਰ ਅਧਿਪਕ ਖਿਲਾਫ ਕਾਰਵਾਈ ਕੀਤੀ ਜਾਵੇਗੀ |

Continues below advertisement

JOIN US ON

Telegram