Amrita Warring ਨੇ ਭਰਿਆ ਨਾਮਜਦਗੀ ਪੱਤਰ, ਕਿਹਾ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ...

Continues below advertisement

Amrita Warring ਨੇ ਭਰਿਆ ਨਾਮਜਦਗੀ ਪੱਤਰ, ਕਿਹਾ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ...

 ਗੱਲ ਅੰਮ੍ਰਿਤਾ ਵੜਿੰਗ ਦੀ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਹਨ।

ਉਹ ਸਿਆਸਤ ਵਿੱਚ ਕੋਈ ਬਹੁਤ ਪੁਰਾਣੇ ਨਹੀਂ ਹਨ। ਉਨ੍ਹਾਂ ਦੀ ਸਿਆਸਤ ਵਿੱਚ ਐਂਟਰੀ ਆਪਣੇ ਪਤੀ ਰਾਜਾ ਵੜਿੰਗ ਨਾਲ ਹੀ ਹੋਈ ਹੈ।

ਰਾਜਾ ਵੜਿੰਗ ਦੇ 2024 ਲੋਕ ਸਭਾ ਚੋਣਾਂ ਵਿੱਚ ਵਿਧਾਇਕ ਬਣਨ ਤੋਂ ਬਾਅਦ ਇਹ ਸੀਟ ਖਾਲ੍ਹੀ ਹੋਈ ਸੀ। ਉਸ ਵੇਲੇ ਤੋਂ ਹੀ ਅੰਮ੍ਰਿਤਾ ਵੜਿੰਗ ਗਿੱਦੜਬਾਹਾ ਵਿੱਚ ਸਰਗਰਮ ਹੋ ਗਏ ਸਨ।

 2017 ਦੀਆਂ ਵਿਧਾਨ ਚੋਣਾਂ ਵੇਲੇ ਆਪਣੇ ਪਤੀ ਦੇ ਹੱਕ ਵਿੱਚ ਕੀਤੇ ਪ੍ਰਚਾਰ ਤੋਂ ਅੰਮ੍ਰਿਤਾ ਵੜਿੰਗ ਦਾ ਨਾਮ ਚਰਚਾ ਵਿੱਚ ਆ ਗਿਆ ਸੀ।

ਪਾਰਟੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅੰਮ੍ਰਿਤਾ ਵੜਿੰਗ ਨੇ ਕੰਪਿਊਟਰ ਐਪਲੀਕੇਸ਼ਨ ਵਿੱਚ ਮਾਸਟਰਜ਼ ਕੀਤੀ ਹੋਈ ਹੈ। ਉਹ ਆਪਣੀ ਇੱਕ ਐੱਨਜੀਓ ਆਸਰਾ ਫਾਊਂਡੇਸ਼ਨ ਵੀ ਚਲਾਉਂਦੇ ਹਨ।

Continues below advertisement

JOIN US ON

Telegram