Amritpal Brother On Remand | MP ਅੰਮ੍ਰਿਤਪਾਲ ਦੇ ਵੱਡੇ ਭਰਾ ਨੂੰ 2 ਦਿਨ ਰਿੜਕੇਗੀ ਪੁਲਿਸ

Amritpal Brother On Remand | MP ਅੰਮ੍ਰਿਤਪਾਲ ਦੇ ਵੱਡੇ ਭਰਾ ਨੂੰ 2 ਦਿਨ ਰਿੜਕੇਗੀ ਪੁਲਿਸ
MP ਅੰਮ੍ਰਿਤਪਾਲ ਦੇ ਭਰਾ ਦੀ ਅਦਾਲਤ ‘ਚ ਪੇਸ਼ੀ
ਪੁਲਿਸ ਨੂੰ ਮਿਲਿਆ 2 ਦਿਨ ਦਾ ਰਿਮਾਂਡ
ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰ ਹਰਪ੍ਰੀਤ ਸਿੰਘ ਤੇ ਉਸਦਾ ਸਾਥੀ
ਭਾਰੀ ਪੁਲਿਸ ਫ਼ੋਰਸ ਨਾਲ ਅਦਾਲਤ 'ਚ ਹੋਈ ਪੇਸ਼ੀ  

ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਅੱਜ ਪੁਲਿਸ ਨੇ ਨਸ਼ਿਆਂ ਦੇ ਇੱਕ ਮਾਮਲੇ ਵਿੱਚ ਜਲੰਧਰ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ ਵੱਲੋਂ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਦੱਸ ਦੇਈਏ ਕਿ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਫਿਲੌਰ ਕੋਰਟ ਤੋਂ ਰਿਮਾਂਡ ਨਹੀਂ ਲਿਆ ਸੀ। ਅੱਜ ਪੁਲੀਸ ਨੇ ਕਰੀਬ 10 ਦਿਨਾਂ ਦਾ ਰਿਮਾਂਡ ਮੰਗਿਆ ਸੀ, ਜਿਸ ’ਤੇ ਅਦਾਲਤ ਨੇ ਸਿਰਫ਼ 2 ਦਿਨਾਂ ਦਾ ਰਿਮਾਂਡ ਦਿੱਤਾ।
ਦੱਸ ਦਈਏ ਕਿ  ਹਰਪ੍ਰੀਤ ਸਿੰਘ ਹੈਪੀ ਨੂੰ ਫਿਲੌਰ ਪੁਲਿਸ ਨੇ 11 ਜੁਲਾਈ ਦੀ ਸ਼ਾਮ ਨੂੰ ਉਸ ਦੇ ਸਾਥੀ ਲਵਪ੍ਰੀਤ ਸਮੇਤ ਫਿਲੌਰ ਹਾਈਵੇਅ ਤੋਂ ਫੜਿਆ ਸੀ।
ਉਨ੍ਹਾਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ ਸੀ।
ਹੇਠਲੀ ਅਦਾਲਤ ਤੋਂ ਦੋਵਾਂ ਦਾ ਰਿਮਾਂਡ ਨਾ ਮਿਲਣ ਕਾਰਨ ਪੁਲੀਸ ਨੇ ਵਧੀਕ ਸੈਸ਼ਨ ਜੱਜ ਕੇ ਕੇ ਜੈਨ ਦੀ ਅਦਾਲਤ ਵਿੱਚ ਫੌਜਦਾਰੀ ਰਿਵੀਜ਼ਨ ਦੀ ਅਰਜ਼ੀ ਦਾਇਰ ਕੀਤੀ ਹੈ।
ਜਿਸ ‘ਤੇ ਅੱਜ ਸੁਣਵਾਈ ਹੋਈ ਹੈ |ਜਿਸ ’ਤੇ ਅਦਾਲਤ ਨੇ  2 ਦਿਨਾਂ ਦਾ ਰਿਮਾਂਡ ਦਿੱਤਾ।
ਉਥੇ ਹੀ ਹਰਪ੍ਰੀਤ ਸਿੰਘ ਹੁਰਾਂ ਦੇ ਵਕੀਲ ਨੇ ਇਸ ਸਾਰੇ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ |
ਤੇ ਕਿਹਾ ਕਿ ਟ੍ਰਾਇਲ ਦੌਰਾਨ ਕੁਝ ਸਾਬਿਤ ਨਹੀਂ ਹੋਵੇਗਾ ਕਿਓਂਕਿ ਇਸ ਕੇਸ ਦਾ ਅਧਾਰ ਝੂਠ ਹੈ |

JOIN US ON

Telegram
Sponsored Links by Taboola