Amritsar Bast । ਅੰਮ੍ਰਿਤਸਰ ਧਮਾਕੇ ਦਾ ਖੁੱਲ੍ਹਿਆ ਰਾਜ਼, 6 ਦਿਨਾਂ 'ਚ ਹੋਏ ਸੀ ਤਿੰਨ ਧਮਾਕੇ
Amritsar Bast । ਅੰਮ੍ਰਿਤਸਰ ਧਮਾਕੇ ਦਾ ਖੁੱਲ੍ਹਿਆ ਰਾਜ਼, 6 ਦਿਨਾਂ 'ਚ ਹੋਏ ਸੀ ਤਿੰਨ ਧਮਾਕੇ
ਅੰਮ੍ਰਿਤਸਰ ਦਰਬਾਰ ਸਾਹਿਬ ਨੇੜੇ ਫਿਰ ਤੋਂ ਧਮਾਕਾ ਹੋਇਆ ਐ.....ਪੰਜ ਦਿਨਾਂ 'ਚ ਤੀਜੀ ਵਾਰ ਹੋਇਆ ਬਲਾਸਟ .. ਜਿਸ ਤੋਂ ਬਾਅਦ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਐ...ਹਾਲਾਂਕਿ ਬੰਬ ਧਮਾਕੇ ਦੇ ਮਾਮਲੇ ਦੀ ਗੁੱਥੀ ਪੰਜਾਬ ਪੁਲਿਸ ਨੇ ਸੁਲਝਾ ਲਈ ਐ.. ਮਾਮਲੇ 'ਚ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਐ,,ਤੇ ਸਾਰੇ ਮੁਲਜ਼ਮ ਪੰਜਾਬ ਦੇ ਵਸਨੀਕ ਨੇ..
CCTV ਦੀ ਮਦਦ ਨਾਲ ਸਾਜਿਸ਼ਕਰਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ.. ...SGPC ਸੁਰੱਖਿਆ ਦਸਤਿਆਂ ਨੇ ਵੀ ਕੀਤੀ ਮਦਦ...,..ਬੀਤੀ ਰਾਤ SGPC ਦਫ਼ਤਰ ਤੇ ਗੁਰੂ ਰਾਮ ਦਾਸ ਸਰਾਂ ਦੇ ਪਿਛਲੇ ਪਾਸੇ ਬਲਾਸਟ ਹੋਇਆ ਸੀ ..ਜਿਸ ਬਾਅਦ ਤੁਰੰਤ ਪੁਲਿਸ ਹਰਕਤ 'ਚ ਆਈ .CCTV ਜ਼ਰੀਏ ਪਹਿਲਾਂ ਇਕ ਵਿਅਕਤੀ ਨੂੰ ਫੜ੍ਹਿਆ ਗਿਆ ਪੁੱਛਗਿੱਛ ਹੋਈ ਤਾਂ ਚਾਰ ਲੋਕਾਂ ਦੇ ਨਾਲ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਐ.....SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਹ ਸਾਰੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਿਰ ਕੀਤੀ ਤੇ ਪੁਲਿਸ ਨੂੰ ਸਾਜਿਸ਼ ਦੀਆਂ ਜੜ੍ਹਾਂ ਲੱਭਣ ਲਈ ਅਪੀਲ ਕੀਤੀ ਐ..ਵਿਰਾਸਤੀ ਮਾਰਗ ਦਰਾਬਾਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕੇ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਐ...
ਮੁਲਜ਼ਮਾਂ ਦੀ ਪਛਾਣ ਆਜ਼ਾਦਵੀਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ, ਹਰਜੀਤ ਸਿੰਘ ਅਤੇ ਧਰਮਿੰਦਰ ਸਿੰਘ ਵਜੋਂ ਹੋਈ ਐ,,,, ਡੀਜੀਪੀ ਨੇ ਦੱਸਿਆ ਕਿ ਆਜ਼ਾਦਵੀਰ ਸਿੰਘ ਅਤੇ ਅਮਰੀਕ ਸਿੰਘ ਕੋਲੋ ਕੋਲੋਂ 1.1 ਕਿਲੋ ਵਿਸਫੋਟਕ ਬਰਾਮਦ ਕੀਤਾ ਐ ਜਦਕਿ ਅਮਰੀਕ ਸਿੰਘ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਐ..
6 ਮਈ ਦਿਨ ਸ਼ਨੀਵਾਰ ਨੂੰ ਪਹਿਲਾ ਬੰਬ ਧਮਾਕਾ ਹੋਇਆ ਸੀ... ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਇਲਾਕੇ 'ਚ ਹੋਏ ਇਸ ਧਮਾਕੇ 'ਚ 4-5 ਲੋਕ ਜ਼ਖਮੀ ਵੀ ਹੋਏ ਸਨ...ਇਸ ਤੋਂ ਬਾਅਦ ਸੋਮਵਾਰ 8 ਮਈ ਨੂੰ ਸਵੇਰੇ ਸਾਢੇ ਛੇ ਵਜੇ ਇਕ ਹੋਰ ਬੰਬ ਧਮਾਕਾ ਹੁੰਦਾ ਐ...ਜਿਸ ਚ ਜਾਨੀ ਨੁਕਸਾਨ ਤੋਂ ਬਚਾ ਰਿਹਾ....ਤੇ ਤੀਜਾ ਬੰਬ ਧਮਾਕਾ ਵੀਰਵਾਰ ਦੇਰ ਰਾਤ 12.15 ਮਿੰਟ 'ਤੇ ਹੋਇਆ....ਜਿਸ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਟੀਮ ਵੀ ਤੁਰੰਤ ਮੌਕੇ 'ਤੇ ਪਹੁੰਚੀਆਂ ਨੇ....ਤੇ ਮਾਮਲੇ ਦੀ ਜਾਂਚ ਕਰਦਿਆਂ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਐ...ਜਿਨ੍ਹਾਂ ਚ ਇਕ ਔਰਤ ਵੀ ਸ਼ਾਮਲ ਐ