Amritsar: ਪੈਟਰੋਲ ਪੰਪ ਲੁੱਟਣ ਆਇਆਂ ਨੂੰ ਗਾਰਡ ਨੇ ਮਾਰੀ ਗੋਲ਼ੀ, 1 ਦੀ ਮੌਤ
Amritsar News: ਅੰਮ੍ਰਿਤਸਰ 'ਚ ਐਤਵਾਰ ਦੇਰ ਰਾਤ ਪੈਟਰੋਲ ਪੰਪ ਲੁੱਟਣ ਆਏ ਲੁਟੇਰਿਆਂ 'ਤੇ ਗਾਰਡ ਨੇ ਗੋਲੀਆਂ ਚਲਾ ਦਿੱਤੀਆਂ। ਪਿਸਤੌਲ ਦੀ ਨੋਕ 'ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਇੱਕ ਲੁਟੇਰੇ ਦੀ ਮੌਕੇ 'ਤੇ ਹੀ ਗੋਲੀ ਮਾਰ ਕੇ ਮੌਤ ਹੋ ਗਈ, ਜਦਕਿ ਉਸਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਇਹ ਉਹੀ ਪੈਟਰੋਲ ਪੰਪ ਹੈ, ਜਿੱਥੇ ਪਿਛਲੇ ਮਹੀਨੇ ਵੀ ਲੁਟੇਰੇ 90 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਸਨ।
Tags :
Cmmann PunjabGovernment PunjabNews CMBhagwantMann AAPparty PunjabCrime Amritsarcrime Petrolpumploot