Amritsar News|Sri Harmandir Sahibਨੇੜੇ ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਦੀ ਹੋਈ ਪਛਾਣ , ਕਿਉਂ ਚੁੱਕਿਆ ਅਜਿਹਾ ਕਦਮ ?

Amritsar News|Sri Harmandir Sahibਨੇੜੇ ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਦੀ ਹੋਈ ਪਛਾਣ , ਕਿਉਂ ਚੁੱਕਿਆ ਅਜਿਹਾ ਕਦਮ ?

ਅਮ੍ਰਿਤਸਰ ਪਿਛਲੇ ਦਿਨੀ ਗੋਲਡਨ ਟੈਂਪਲ ਪਲਾਜ਼ਾ ਦੇ ਬਾਹਰ ASI ਦੀ ਪਿਸਤੌਲ ਖੋਹ ਕੇ ਖੁਦ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਚਾਰ ਦਿਨਾਂ ਬਾਅਦ  ਪਛਾਣ ਹੋਈ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਨਾਂ ਹਰੀ ਪ੍ਰਸ਼ਾਦ ਹੈ ਤੇ ਤਾਮਿਲਨਾਡੂ ਦਾ ਰਹਿਣ ਵਾਲਾ ਹੈ। ਉੱਥੇ ਹੀ ਉਹਨਾਂ ਨੇ ਗੋਂਡਾ ਜ਼ਿਲਹੇ ਦੇ ਇੱਕ ਵਿਅਕਤੀ ਜੋ ਕਿ ਇਸਦੇ ਪਰਿਵਾਰਿਕ ਮੈਂਬਰਾਂ ਦੀ ਜਾਨਕਾਰੀ ਰੱਖਦਾ ਹੈ ਉਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਘੁੰਮਣ ਦੇ ਲਈ ਆਇਆ ਸੀ ਤੇ ਇਹ ਡਿਪਰੈਸ਼ਨ ਵਿੱਚ ਰਹਿੰਦਾ ਹੈ ਇਹ ਕਈ ਕਈ ਦਿਨ ਆਪਣੇ ਘਰੋਂ ਬਾਹਰ ਚਲਾ ਜਾਂਦਾ ਸੀ ਪਤਾ ਨਹੀਂ ਲੱਗਾ ਕਿ ਅਚਾਨਕ ਹੀ ਇਸ ਵੱਲੋਂ ਉਹਦੇ ਨਾਲ ਆਪਣੇ ਆਪ ਨੂੰ ਗੋਲੀ ਮਾਰੀ ਗਈ ਇਸਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਕਿਹਾ ਕਿ ਇਸ ਦੇ ਪਰਿਵਾਰਿਕ ਮੈਂਬਰ ਆ ਰਹੇ ਹਨ ਇਹ ਆਈਸਕ੍ਰੀਮ ਫੈਕਟਰੀ ਵਿੱਚ ਕੰਮ ਕਰਦਾ ਸੀ ਇਸ ਦੀ ਉਮਰ 31 ਸਾਲ ਦੇ ਕਰੀਬ ਹੈ। ਉਹਨਾਂ ਕਿਹਾ ਕਿ ਇਸ ਦੇ ਦੋ ਭਰਾ ਹੋਰ ਹਨ ਇਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਇਸਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਵਿੱਚ ਹੀ ਕੀਤਾ ਜਾਵੇਗਾ। 
 
ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀ ਇੱਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਲਈ ਗਈ ਸੀ ਉਸ ਦੀ ਸ਼ਨਾਖਤ ਹੋ ਗਈ ਹੈ। ਤੇ ਉਹ ਤਾਮਿਲਨਾਡੂ ਦਾ ਰਹਿਣ ਵਾਲਾ ਹੈ। ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਫਿਲਹਾਲ ਉਹਨਾਂ ਦੀ ਭਾਸ਼ਾ ਸਮਝ ਨਾ ਆਉਣ ਕਰਕੇ ਥੋੜੀ ਮੁਸ਼ਕਿਲ ਆ ਰਹੀ ਹੈ। ਉਹ ਵੀ ਜਲਦ ਅੰਮ੍ਰਿਤਸਰ ਆ ਰਹੇ ਹਨ ਤੇ ਉਸ ਤੋਂ ਬਾਅਦ ਇਸ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬਾਕੀ ਫਿਲਹਾਲ ਜਾਂਚ ਦਾ ਵਿਸ਼ਾ ਹੈ ਜ਼ਿਆਦਾ ਜਾਣਕਾਰੀ ਅਸੀਂ ਸਾਂਝੀ ਨਹੀਂ ਕਰ ਸਕਦੇ। 

JOIN US ON

Telegram
Sponsored Links by Taboola