Amritsar politics | ''ਭਾਜਪਾਈ ਪੋਤੇ ਨੂੰ ਅੰਬਰਸਰ 'ਚ ਅਕਾਲੀ ਦਾਦੇ ਦੇ ਨਾਂਅ ਦਾ ਸਹਾਰਾ''

Continues below advertisement

Amritsar politics | ''ਭਾਜਪਾਈ ਪੋਤੇ ਨੂੰ ਅੰਬਰਸਰ 'ਚ ਅਕਾਲੀ ਦਾਦੇ ਦੇ ਨਾਂਅ ਦਾ ਸਹਾਰਾ''

#AAP #Punjab #Kuldeepdhaliwal #Amritsar #Taranjitsandhu #Politics #Election #Loksabhaelection #abplive
ਸੰਧੂ ਤੋਂ ਸਮੁੰਦਰੀ ਬਣੇ ਤਰਨਜੀਤ ਸਿੰਘ ਤੇ ਧਾਲੀਵਾਲ ਦਾ ਵਾਰ

ਪੰਜਾਬ ਚ ਜਿਵੇਂ ਜਿਵੇਂ ਲੋਕਸਭਾ ਚੋਣਾਂ ਦਾ ਮਾਹੌਲ ਭੱਖਦਾ ਜਾ ਰਿਹਾ
ਉਵੇਂ ਉਵੇਂ ਹਰ ਦਿਨ ਸਿਆਸੀ ਬਜ਼ਾਰ ਚ ਰੰਗ ਬਦਲਦੀ ਰਾਜਨੀਤੀ ਤੇ ਦਲ ਬਦਲਦੇ ਨੇਤਾ ਸੁਰਖੀਆਂ ਬਟੋਰ ਰਹੇ ਹਨ |
ਸ਼ਸ਼ੋਪੰਜ 'ਚ ਫ਼ਸੀਆਂ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੀ ਲੀਡਰਸ਼ਿਪ
ਜਿਥੇ ਉਮੀਦਵਾਰਾਂ ਦੀ ਚੋਣ ਲਈ ਮੰਥਨ ਕਰ ਰਹੀਆਂ ਹਨ
ਉੱਥੇ ਪਾਰਟੀਆਂ ਦੇ ਦਲ ਬਦਲੂ ਵੀ ਉਨ੍ਹਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ |
ਅਜਿਹੇ ਚ ਕੋਈ ਰਾਜਨੇਤਾ ਧਾਰਮਿਕ ਡੇਰਿਆਂ ਦੀ ਸ਼ਰਨ ਲੈ ਰਿਹਾ
ਤੇ ਕੋਈ ਪੰਜਾਬੀਆਂ ਨੂੰ ਲੁਭਾਉਣ ਦੀ ਸਿਰਤੋੜ ਕੋਸ਼ਿਸ਼ ਕਰ ਰਿਹਾ ਹੈ |
ਗੱਲ ਕਰਦੇ ਹਾਂ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ
ਜਿਥੋਂ ਆਮ ਆਦਮੀ ਪਾਰਟੀ ਨੇ ਆਪਣੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ |
ਅਕਾਲੀ ਦਲ- ਕਾਂਗਰਸੀ ਹਜੇ ਮੰਥਨ ਕਰ ਰਹੇ ਹਨ
ਲੇਕਿਨ ਧਾਲੀਵਾਲ ਦੇ ਮੁਕਾਬਲੇ ਭਾਜਪਾ ਨੇ ਆਪਣਾ ਉਮੀਦਵਾਰ ਉਤਾਰਨ ਚ ਦੇਰੀ ਨਾ ਲਾਈ |
ਭਾਜਪਾ ਨੇ ਵੀ ਸਾਬਕਾ ਰਾਜਦੂਤ ਤੇ ਨਵੇਂ ਨਵੇਂ ਪਾਰਟੀ ਚ ਸ਼ਾਮਲ ਹੋਏ ਤਰਨਜੀਤ ਸਿੰਘ ਸੰਧੂ ਨੂੰ ਮੈਦਾਨ 'ਚ ਉਤਾਰ ਦਿੱਤਾ |
ਭਾਰਤੀ ਵਿਦੇਸ਼ ਸੇਵਾ ਚ 36 ਸਾਲ ਕੰਮ ਕਰਨ ਤੋਂ ਬਾਅਦ ਆਪਣੇ ਜੱਦੀ ਹਲਕੇ ਪਰਤੇ ਵੀ ਤਾਂ ਸਿਆਸਤਦਾਨ ਬਣ ਕੇ
ਹੁਣ ਸੰਧੂ ਸਿਆਸਤ ਵਿੱਚ ਆਪਣੇ ਹੱਥ ਅਜ਼ਮਾ ਰਹੇ ਹਨ | ਤਰਨਜੀਤ ਸੰਧੂ ਰਾਜਨੀਤੀ ਦਾ ਨਵਾਂ ਚਿਹਰਾ ਬੇਸ਼ਕ ਹਨ
ਲੇਕਿਨ ਉਨ੍ਹਾਂ ਦੇ ਪਿਛੋਕੜ ਦਾ ਪੰਜਾਬ ਦੀ ਰਾਜਨੀਤੀ ਤੇ ਇਤਿਹਾਸ ਨਾਲ ਪੁਰਾਣਾ ਨਾਤਾ ਹੈ |
ਸੰਧੂ ਐਸਜੀਪੀਸੀ ਦੇ ਸੰਸਥਾਪਕ ਮੈਂਬਰ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਹਨ।
ਭਾਜਪਾ ਵਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ
ਅੱਜ ਅੰਬਰਸਰੀਆਂ ਦਾ ਦਿਲ ਜਿੱਤਣ ਲਈ ਸੰਧੂ ਨੂੰ ਆਪਣੇ ਅਕਾਲੀ ਦਾਦੇ ਦੇ ਨਾਂਅ ਦਾ ਸਹਾਰਾ ਲੈਣਾ ਪੈ ਰਿਹਾ ਹੈ |
ਦਿਲਚਸਪ ਗੱਲ ਇਹ ਵੀ ਹੈ ਕਿ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਹਾਲੇ ਤੱਕ ਆਪਣੇ ਨਾਮ ਦੇ ਨਾਲ ਸੰਧੂ ਸਰਨੇਮ ਲਿਖਦੇ ਆਏ ਹਨ
ਪਰ ਆਪਣਾ ਪਰਿਵਾਰਕ ਪਿਛੋਕੜ ਅਕਾਲੀ ਹੋਣ ਕਾਰਨ ਹੁਣ ਉਹ ਚੋਣਾਂ ਦੌਰਾਨ ਆਪਣੇ ਦਾਦਾ ਸੀਨੀਅਰ ਪੰਥਕ ਆਗੂ ਤੇ
ਐਸਜੀਪੀਸੀ ਦੇ ਸੰਸਥਾਪਕ ਮੈਂਬਰ ਤੇਜਾ ਸਿੰਘ ਸਮੁੰਦਰੀ ਦੀਆਂ ਸੇਵਾਵਾੰ ਦਾ ਜ਼ਿਕਰ ਕਰਦੇ ਨਜ਼ਰ ਆਉਂਦੇ ਹਨ
ਇੰਨਾ ਹੀ ਨਹੀਂ ਹੁਣ ਉਨ੍ਹਾਂ ਨੇ ਆਪਣੇ ਨਾਮ ਦੇ ਪਿੱਛੇ ਆਪਣੇ ਦਾਦਾ ਦਾ ਸਰਨੇਮ ਸਮੁੰਦਰੀ ਲਿਖਣਾ ਵੀ ਸ਼ੁਰੂ ਕਰ ਦਿੱਤਾ ਹੈ |
ਅਜਿਹੇ ਚ ਸਿਆਸੀ ਮੰਤਵ ਲਈ ਤਰਨਜੀਤ ਸਿੰਘ ਸੰਧੂ ਤੋਂ ਸਮੁੰਦਰੀ ਬਣਨ ਦੀ ਖੂਬ ਚਰਚਾ ਹੋ ਰਹੀ ਹੈ
ਤੇ ਇਹੀ ਚਰਚਾ ਜਦੋਂ ਵਿਰੋਧੀਆਂ ਤੱਕ ਪਹੁੰਚੀ ਤਾਂ ਉਹ ਵੀ ਵਾਰ ਕਰਨ ਤੋਂ ਪਿੱਛੇ ਨਹੀਂ ਰਹੇ |
ਆਪ ਉਮੀਦਵਾਰ ਤੇ ਮੰਤਰੀ ਕੁਲਦੀਪ ਧਾਲੀਵਾਲ ਨੇ ਸੰਧੂ 'ਤੇ ਪਹਿਲਾ ਸਿਆਸੀ ਵਾਰ ਕੀਤਾ ਹੈ
ਤੇ ਕਿਹਾ ਹੈ ਕਿ ਅੱਜ ਜੇਕਰ ਤੇਜਾ ਸਿੰਘ ਸਮੁੰਦਰੀ ਜਿਉਂਦੇ ਹੁੰਦੇ ਤਾਂ ਸੰਧੂ ਦੇ ਸਟੈਂਡ ਨੂੰ ਵੇਖ ਕੇ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਹੋਣੇ ਸੀ |
Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram