ਫਾਜ਼ਿਲਕਾ 'ਚ ਬਰਾਤੀਆਂ ਦੀ ਕਾਰ 'ਤੇ ਹਮਲਾ
Continues below advertisement
ਫਾਜ਼ਿਲਕਾ ਵਿਚ ਬਰਾਤੀਆਂ ਦੀ ਕਾਰ ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਦੌਰਾਨ ਲਾੜੇ ਦੇ ਭਰਾ ਸਣੇ ਤਿੱਨ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਹਮਲੇ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ ਜਿਸ ਵਿੱਚ ਹਮਲਾ ਕਰਨ ਵਾਲੇ ਮਾਰੂ ਹਥਿਆਰਾਂ ਸਮੇਤ ਸਾਫ ਤੌਰ ਤੇ ਦਿਖਾਈ ਦੇ ਰਹੇ ਨੇ ਉਧਰ ਹਸਪਤਾਲ ਵਿੱਚ ਦਾਖਲ ਜ਼ਖ਼ਮੀ ਨੌਜਵਾਨਾਂ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ ਡੀ ਜੇ ਤੇ ਗਾਣਾ ਚਲਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਉਹ ਪਿੰਡ ਚੁਹੜੀਵਾਲਾ ਧੰਨਾ ਤੋਂ ਬਰਾਤ ਲੈ ਕੇ ਪਿੰਡ ਸਿਵਾਨਾ ਜਾ ਰਹੇ ਸੀ ਕਿ ਰਾਸਤੇ ਵਿੱਚ ਉਕਤ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ
Continues below advertisement