Bahubali Truck | ਬਠਿੰਡਾ ਰਿਫਾਇਨਰੀ ਆ ਰਿਹਾ 'ਬਾਹੂਬਲੀ ਟਰੱਕ', ਸਿਰਸਾ 'ਚ ਫ਼ਸਿਆ
Bahubali Truck | ਬਠਿੰਡਾ ਰਿਫਾਇਨਰੀ ਆ ਰਿਹਾ 'ਬਾਹੂਬਲੀ ਟਰੱਕ', ਸਿਰਸਾ 'ਚ ਫ਼ਸਿਆ
#abpsanjha #bahubalitruck #bathinda
ਇਨ੍ਹੀਂ ਦਿਨੀਂ ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਸੜਕ 'ਤੇ ਖੜ੍ਹਾ ਇਹ ਟਰੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ
ਇਸ ਟਰੱਕ ਦੇ ਇੱਕ, ਦੋ ਜਾਂ 10 ਨਹੀਂ ਸਗੋਂ 416 ਟਾਇਰ ਹਨ। ਇਸ ਟਰੱਕ ਦੀ ਲੰਬਾਈ 39 ਮੀਟਰ ਹੈ | ਤੇ ਇਸ ਬਾਹੂਬਲੀ ਟਰੱਕ ਨੂੰ ਖਿੱਚਣ ਲਈ ਦੋ ਟਰੱਕ ਅੱਗੇ ਅਤੇ ਇੱਕ ਟਰੱਕ ਪਿੱਛੇ ਚੱਲ ਰਿਹਾ ਹੈ।ਇਸ ਟਰੱਕ ਨਾਲ 25 ਤੋਂ 30 ਲੋਕ ਸਫਰ ਕਰ ਰਹੇ ਹਨ।
ਦਰਅਸਲ ਇਹ ਟਰੱਕ 10 ਮਹੀਨੇ ਪਹਿਲਾਂ ਗੁਜਰਾਤ ਦੇ ਕਾਂਡਲਾ ਬੰਦਰਗਾਹ ਤੋਂ ਚੱਲਿਆ ਸੀ
ਜਿਸ ਨੇ ਪੰਜਾਬ ਦੀ ਬਠਿੰਡਾ ਰਿਫਾਇਨਰੀ ਨੂੰ ਜਾਣਾ ਹੈ।
ਲੇਕਿਨ ਇਹ ਟਰੱਕ ਪਿਛਲੇ 20 - 25 ਦਿਨਾਂ ਤੋਂ ਸਿਰਸਾ ਵਿੱਚ ਫਸਿਆ ਹੋਇਆ ਹੈ।
ਕਿਉਂਕਿ ਇਸ ਵੱਡੇ ਟਰੱਕ ਨੂੰ ਲਿਜਾਣ ਲਈ ਸੜਕ ਦੀ ਚੌੜਾਈ ਘੱਟ ਹੈ। ਇਸ ਟਰੱਕ ਨੂੰ ਬਠਿੰਡਾ ਤੱਕ ਲਿਜਾਣ ਲਈ ਨਵੀਂ ਸੜਕ ਬਣਾਈ ਜਾ ਰਹੀ ਹੈ।
ਇਹ ਸੜਕ ਸਿਰਸਾ ਦੀ ਘੱਗਰ ਨਦੀ 'ਤੇ ਬਣਾਈ ਜਾ ਰਹੀ ਹੈ, ਜਿਸ 'ਤੇ ਕਈ ਲੋਕ ਕੰਮ ਕਰ ਰਹੇ ਹਨ।
ਇਸ ਸੜਕ ਦੇ ਨਿਰਮਾਣ ਵਿੱਚ ਅਜੇ 15 ਤੋਂ 20 ਦਿਨ ਦਾ ਸਮਾਂ ਲੱਗੇਗਾ।
ਜਿਸ ਤੋਂ ਬਾਅਦ ਇਹ ਟਰੱਕ ਬਠਿੰਡਾ ਲਈ ਰਵਾਨਾ ਹੋਵੇਗਾ।
ਇੰਜਨੀਅਰ ਦਿਲੀਪ ਦੂਬੇ ਨੇ ਟਰੱਕ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਘੱਗਰ 'ਤੇ ਬ੍ਰਿਜ ਬਣਨ ਤੋਂ ਬਾਅਦ ਇਸ ਟਰੱਕ ਨੂੰ ਬਠਿੰਡਾ ਰਿਫਾਇਨਰੀ ਪਹੁੰਚਾਇਆ ਜਾਵੇਗਾ