Fatehghar Collage controversy|ਸੜਕਾਂ 'ਤੇ ਆਇਆ ਕਾਲਜ ਸਟਾਫ਼, 6 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ
Fatehghar Collage controversy| '6 ਮਹੀਨੇ ਤੋਂ ਨਹੀਂ ਮਿਲੀ ਤਨਖ਼ਾਹ'-ਅਰਬਾਂ ਦੇ ਬਜਟ ਵਾਲੀ SGPC ਦੇ ਕਾਲਜ ਦਾ ਇੰਨਾਂ ਮਾੜਾ ਹਾਲ ਕਿਉਂ ?
#FatehgharSahib #Collage #SGPC #BabaBandaSinghBahadurEngineeringCollege #abpsanjha #abplive
ਫ਼ਤਹਿਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਸਟਾਫ਼ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ। ਹੁਣ ਇਹ ਸਟਾਫ਼ ਸੜਕਾਂ 'ਤੇ ਆ ਗਿਆ ਹੈ। ਕਾਲਜ ਵਿੱਚ ਪਹਿਲੀ ਅਪ੍ਰੈਲ ਤੋਂ ਹੜਤਾਲ ਚੱਲ ਰਹੀ ਹੈ।ਕਾਲਜ ਦੇ ਸਹਾਇਕ ਪ੍ਰੋਫੈਸਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਟੀਚਿੰਗ ਅਤੇ ਨਾਨ-ਟੀਚਿੰਗ ਸਮੇਤ 150 ਤੋਂ ਵੱਧ ਮੁਲਾਜ਼ਮ ਹੜਤਾਲ ’ਤੇ ਹਨ। ਟੀਚਿੰਗ ਸਟਾਫ ਨੂੰ ਯੂਜੀਸੀ ਦੇ ਨਿਯਮਾਂ ਅਨੁਸਾਰ ਤਨਖਾਹ ਨਹੀਂ ਮਿਲਦੀ। ਨਾਨ-ਟੀਚਿੰਗ ਸਟਾਫ ਨੂੰ ਡੀਸੀ ਰੇਟ ਤੋਂ ਘੱਟ ਤਨਖਾਹਾਂ ਮਿਲ ਰਹੀਆਂ ਹਨ। ਕਈ ਲੋਕਾਂ ਨੂੰ 6000 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਹਲਫੀਆ ਬਿਆਨ ਵਿੱਚ ਡੀ.ਸੀ. ਰੇਟ ਦਿਖਾਇਆ ਜਾ ਰਿਹਾ ਹੈ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਾਲਜ ਇੱਕ ਮਹੀਨੇ ਦੀ ਤਨਖਾਹ ਵਜੋਂ ਕਰੀਬ 1 ਕਰੋੜ ਰੁਪਏ ਖ਼ਰਚ ਕਰਦਾ ਹੈ। ਪਿਛਲੇ 6 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਹਨ। ਤਨਖ਼ਾਹ ਦੀ ਰਕਮ ਇਮਾਰਤ ਦੀ ਉਸਾਰੀ ਲਈ ਵਰਤੀ ਗਈ ਜੋ ਗ਼ਲਤ ਹੈ। ਉਨ੍ਹਾਂ ਨੂੰ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਾ ਪਿਆ,ਓਧਰ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨਲ ਟਰੱਸਟ ਦੇ ਜਗਦੀਪ ਸਿੰਘ ਚੀਮਾ ਨੇ ਦੱਸਿਆ ਕਿ ਪ੍ਰਬੰਧਕੀ ਅਮਲੇ ਨਾਲ ਗੱਲਬਾਤ ਚੱਲ ਰਹੀ ਹੈ। ਇੱਕ-ਦੋ ਦਿਨਾਂ ਵਿੱਚ ਮੀਟਿੰਗ ਬੁਲਾ ਕੇ ਇਸ ਮਸਲੇ ਨੂੰ ਹੱਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।