ਕਿਸ ਸਿਆਸੀ ਪਾਰਟੀ ਨਾਲ ਡਟਣਗੇ ਬੱਬੂ ਮਾਨ
Continues below advertisement
ਬੱਬੂ ਮਾਨ ਨੇ ਕਿਹਾ ਹੈ ਕਿ ਮਾਂ ਬੋਲੀ ਪੰਜਾਬੀ ਲਈ ਸਰਕਾਰੀ ਸਕੂਲਾਂ ਦੇ ਬੋਰਡ ਵੀ ਪੰਜਾਬੀ 'ਚ ਲਿਖੇ ਹੋਣੇ ਚਾਹੀਦੇ ਹਨ। ਸਕੂਲਾਂ 'ਚ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ। ਪੰਜਾਬ ਦੇ ਮਜ਼ਦੂਰਾਂ ਤੇ ਕਿਸਾਨਾਂ ਦੇ ਕਰਜ਼ੇ 'ਤੇ ਲਕੀਰ ਫਿਰਨੀ ਚਾਹੀਦੀ ਹੈ।
ਜੋ ਵੀ ਸਿਆਸੀ ਪਾਰਟੀ ਇਹ ਕੰਮ ਕਰੇਗੀ, ਅਸੀਂ ਉਨ੍ਹਾਂ ਦੇ ਨਾਲ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਸਰਕਾਰ ਹਰ ਕਿਸੇ ਨੂੰ ਨੌਕਰੀ ਦੇ ਸਕੇ, ਸਾਨੂੰ ਖੁਦ ਵੀ ਆਪਣੇ ਲਈ ਕੁਝ ਕਰਨਾ ਚਾਹੀਦਾ ਹੈ।
Continues below advertisement