ਪ੍ਰਧਾਨਮੰਤਰੀ ਬਾਜੇਕੇ ਦੀ ਮਾਨਸਿਕ ਹਾਲਾਤ ਠੀਕ ਨਾ ਹੋਣ ਦਾ ਖ਼ਦਸ਼ਾ, ਹਸਪਤਾਲ ਕਰਾਇਆ ਦਾਖਿਲ
ਪ੍ਰਧਾਨਮੰਤਰੀ ਬਾਜੇਕੇ ਦੀ ਸਿਹਤ ਹੋਈ ਖਰਾਬ
ਅਸਪਤਾਲ ਵਿੱਚ ਕਰਵਾਇਆ ਭਰਤੀ
ਜੇਲ ਪ੍ਰਸ਼ਾਸਨ ਨੇ ਪਰਿਵਾਰ ਨੂੰ ਸੂਚਿਤ ਨਹੀਂ ਕੀਤਾ
ਅਸਮ ਦੀ ਡਿਬਰੂਗੜ੍ਹ ਜੇਲ ਚ ਹੈ ਬੰਦ
NSA ਐਕਟ ਦੇ ਤਹਿਤ ਪੁਲਿਸ ਨੇ ਕੀਤਾ ਸੀ ਗ੍ਰਿਰਫਤਾਰ
ਅੰਮ੍ਰਿਤਪਾਲ ਸਿੰਘ ਦਾ ਸਾਥੀ ਹੈ ਪ੍ਰਧਾਨਮੰਤਰੀ ਬਾਜੇਕੇ
ਮਾਤਾ-ਪਿਤਾ ਨੇ ਕਿਹਾ 4 ਮਹੀਨੇ ਬੀਤ ਗਏ ਗੱਲ ਹੋਈ ਨਹੀਂ
ਅਸਮ ਦੀ ਡਿਬਰੁਗੜ ਜੇਲ ਦੇ ਵਿੱਚ ਬੰਦ ਅੰਮ੍ਰਿਤ ਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਹੈ। ਉਸ ਨੂੰ ਅਸਾਮ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਮੋਗਾ ਦੇ ਵਿਧਾਨ ਸਭਾ ਹਲਕਾ ਧਰਮਕੋਟ ਦੇ ਪਿੰਡ ਬਾਜੇਕੇ ਦਾ ਰਹਿਣ ਵਾਲਾ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ,,,,, ਨੂੰ ਅੰਮ੍ਰਿਤਪਾਲ ਦੇ ਨਾਲ ਰਹਿਣ ਕਾਰਨ ਐਨਐਸਏ ਐਕਟ ਦੇ ਤਹਿਤ ,ਸਾਲ 2023 ਮਾਰਚ ਮਹੀਨੇ ਵਿੱਚ ਗਿਰਫਤਾਰ ਕਰਕੇ ਅਸਮ ਦੀ ਡਿਬਰੂਗੜ ਜੇਲ ਵਿੱਚ ਬੰਦ ਕੀਤਾ ਗਿਆ ਸੀ, ਪ੍ਰਧਾਨ ਮੰਤਰੀ ਬਾਜਕੇ ਦੀ ਅਚਾਨਕ ਤਬੀਅਤ ਖਰਾਬ ਹੋਈ ਤਾਂ ਉਸ ਨੂੰ ਜੇਲ ਪ੍ਰਸ਼ਾਸਨ ਨੇ ਡਿਬਰੂਗੜ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ । ਜਿੱਥੇ ਉਸਦਾ ਇਲਾਜ ਚੱਲ ਰਿਹਾ । ਹੁਣ ਤੱਕ ਜੇਲ ਪ੍ਰਸ਼ਾਸਨ ਦੇ ਵੱਲੋਂ ਪਰਿਵਾਰ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ।
ਕਰੀਬ ਚਾਰ ਮਹੀਨੇ ਬੀਤ ਚੁੱਕੇ ਹਨ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਲ ਉਸ ਦੇ ਮਾਤਾ ਪਿਤਾ ਦੀ ਕੋਈ ਗੱਲਬਾਤ ਨਹੀਂ ਹੋਈ ਹੈ।
Tags :
Asam NSA #abpsanjha AmritpalSingh MOGA Dibrugarhjail Asamjail Pardhanmantribajeke Bajeke Bhagwantsingh Paradhanmantri