ਕੇਂਦਰ ਵਲੋਂ Punjab ਨੂੰ 300 ਟਨ Oxygen ਦੇਣ ਦਾ ਵਾਅਦਾ- ਬਲਬੀਰ ਸਿੱਧੂ
ਮੋਹਾਲੀ: ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪੰਜਾਬ ਦੇ ਕੋਰੋਨਾ ਹਾਲਾਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18+ ਨੂੰ ਵੈਕਸੀਨੇਸ਼ਨ ਦਿੱਤੀ ਜਾ ਰਹੀ ਹੈ। ਸਾਨੂੰ ਕੇਂਦਰ ਤੋ 1 ਲੱਖ ਡੋਜ਼ ਮਿਲੀ ਸੀ। ਅੱਜ ਮੋਹਾਲੀ ਤੋਂ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਕਸੀਜਨ ਸਪਲਾਈ ਦਾ 1.25 ਟਨ ਦਾ ਗੈਪ ਅਜੇ ਵੀ ਹੈ। ਪਰ, ਕੇਂਦਰ ਨੇ ਬੀਤੇ ਦਿਨ 300 ਮੀਟ੍ਰਿਕ ਟਨ ਆਕਸੀਜਨ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਮੈਡੀਕਲ ਕਾਲਜ ਵਿੱਚ ਆਕਸੀਜਨ ਪਲਾਂਟ ਲਾਇਆ ਜਾਏਗਾ। ਉਨ੍ਹਾਂ ਸਖ਼ਤੀ ਨਾਲ ਕਿਹਾ ਕਿ ਪ੍ਰਾਈਵੇਟ ਹਸਪਤਾਲ ਜੋ ਓਵਰ ਚਾਰਜ ਕਰਦੇ ਹਨ ਉਨ੍ਹਾਂ ਖਿਲ਼ਾਫ ਅਸੀਂ ਕਾਰਵਾਈ ਕਰਾਂਗੇ। ਬਹਿਬਲ ਕਲਾਂ ਗੋਲੀਕਾਂਡ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਵੀਂ ਐਸ.ਆਈ.ਟੀ ਬਣ ਗਈ ਹੈ। 6 ਮਹੀਨੇ 'ਚ ਜਾਂਚ ਪੂਰੀ ਹੋਵੇਗੀ।