ਖੇਤੀ ਬਿੱਲਾਂ ਦੇ ਮੁੱਦੇ 'ਤੇ ਬਲਜਿੰਦਰ ਕੌਰ ਦਾ ਅਕਾਲੀ ਦਲ 'ਤੇ ਕੱਢੀ ਭੜਾਸ

ਬਠਿੰਡਾ ਵਿੱਚ ਅੱਜ AAP ਪਾਰਟੀ ਦੇ ਵਰਕਰਾਂ ਨੇ ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦਾ ਫ਼ੈਸਲਾ ਕੀਤਾ। ਵਿਰੋਧ ਜਤਾਉਂਦੇ ਹੋਏ AAP ਲੀਡਰਾਂ ਨੇ ਕਿਹਾ ਕਿ ਅਕਾਲੀ ਦਲ ਦੋਗਲੀ ਰਾਜਨੀਤੀ ਕਰ ਰਿਹਾ ਹੈ। ਇੱਥੋਂ ਤੱਕ ਕਿ ਕਿਸਾਨਾਂ ਦੇ ਵਿਰੁੱਧ ਕੇਂਦਰ ਸਰਕਾਰ ਜੋ ਬਿੱਲ ਲੈ ਕੇ ਆਈ ਹੈ, ਉਹ ਉਸ ਦਾ ਵਿਰੋਧ ਵੀ ਕਰ ਰਹੇ ਹਨ ਤੇ ਉਸ ਦੇ ਹੱਕ ਵਿੱਚ ਵੀ ਖੜ੍ਹੇ ਹਨ।ਅੱਜ ਵੀ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਨਹੀਂ ਛੱਡਿਆ ਜਿਸ ਕਰਕੇ ਅੱਜ ਅਸੀਂ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹਾਂ ਤੇ ਕਿਸਾਨਾਂ ਲਈ ਜਿੱਥੇ ਤੱਕ ਲੜਾਈ ਲੜਨੀ ਪਵੇਗੀ, ਅਸੀਂ ਲੜਾਂਗੇ। ਉਨ੍ਹਾਂ 25 ਸਤੰਬਰ ਨੂੰ ਪੂਰਨ ਤੌਰ 'ਤੇ ਪੰਜਾਬ ਬੰਦ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਸਾਡੇ ਇਸ ਪ੍ਰਦਰਸ਼ਨ ਵਿੱਚ ਹਰ ਇੱਕ ਜਥੇਬੰਦੀਆਂ ਤੇ ਹਰ ਇੱਕ ਵਰਗ ਸ਼ਾਮਲ ਹੈ।

JOIN US ON

Telegram
Sponsored Links by Taboola