ਹਿੰਮਤ-ਏ-ਮਰਦਾ, ਮਦਦ-ਏ-ਖੁਦਾ | ਘਰ 'ਚ ਰਹਿ ਕੇ ਹੀ ਆਪਣਾ ਕੰਮ ਸ਼ੁਰੂ ਕੀਤਾ, ਬਲਜੀਤ ਕੌਰ ਬਣੀ ਮਿਸਾਲ

Continues below advertisement
ਅਕਸਰ ਕਿਹਾ ਜਾਂਦਾ ਹੈ ਕਿ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਨਾਲ ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।
 
ਅਜਿਹੀ ਹੀ ਕਹਾਣੀ ਅਤੇ ਕਿਰਦਾਰ ਹੈ 44 ਸਾਲ ਦੀ ਬਲਜੀਤ ਕੌਰ ਦਾ ।। ਹੁਸ਼ਿਆਰਪੁਰ ਦੇ ਮੁਹੱਲਾ ਰਵਿਦਾਸ ਨਗਰ ਵਿੱਚ ਰਹਿਣ ਵਾਲੀ ਬਲਜੀਤ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਰੋਨਾ ਕਾਲ ਤੋਂ ਬਾਅਦ ਜਿਵੇਂ ਬਹੁਤੇ ਲੋਕਾਂ ਨੂੰ ਆਰਥਿਕ ਤੰਗੀਆਂ ਆਈਆਂ ਉਸੇ ਤਰ੍ਹਾਂ ਉਨਾਂ ਉੱਪਰ ਵੀ ਆਰਥਿਕ ਤੰਗੀਆਂ ਦਾ ਅਸਰ ਪਿਆ ਤੇ ਜ਼ਿੰਦਗੀ ਸੁਖਾਲੀ ਹੋਣ ਦੀ ਥਾਂ ਦਿਨ ਬ ਦਿਨ ਮੁਸ਼ਕਿਲਾਂ ਨਾਲ ਭਰਦੀ ਗਈ। 
ਜਿਸ ਤੋਂ ਬਾਅਦ ਬਲਜੀਤ ਕੌਰ ਦੇ ਮਨ ਵਿੱਚ ਜ਼ਿੰਦਗੀ ਨੂੰ ਖਤਮ ਕਰ ਲੈਣ ਦੇ ਮਾੜੇ ਖਿਆਲ ਵੀ ਆਏ ਪਰ ਉਸਨੇ ਆਪਣੇ ਬੱਚਿਆਂ ਵੱਲ ਦੇਖ ਕੇ ਬੱਚਿਆਂ ਦੀ ਪੜ੍ਹਾਈ ਵਿੱਚ ਰੁਚੀ ਨੂੰ ਧਿਆਨ ਚ ਰੱਖਦਿਆਂ ਘਰ ਤੋਂ ਹੀ ਟਿਫਨ ਸਰਵਿਸ ਦਾ ਕੰਮ ਸ਼ੁਰੂ ਕਰਨ ਦੀ ਠਾਣੀ ਜਿਸ ਵਿੱਚ ਉਸਦੇ ਪਤੀ ਅਤੇ ਬੱਚਿਆਂ ਨੇ ਉਸ ਦਾ ਖੂਬ ਸਾਥ ਅਤੇ ਹੱਲਾਸ਼ੇਰੀ ਦਿੱਤੀ ।
ਬਲਜੀਤ ਕੌਰ ਦਾ ਕਹਿਣਾ ਹੈ ਕਿ ਹਾਲਾਂਕਿ ਉਸ ਤੇ ਕੰਮ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ ਪਰ ਫਿਰ ਵੀ ਉਨਾਂ ਦੇ ਰੋਟੀ ਟੁੱਕ ਜੋਗਾ ਖਰਚ ਨਿਕਲਦਾ ਜਾ ਰਿਹਾ ਹੈ ।। ਬਲਜੀਤ ਨੇ ਦੱਸਿਆ ਕਿ ਇੱਕ ਐਨਆਰਆਈ ਸਮਾਜ ਸੇਵੀ ਸੰਸਥਾ ਵੱਲੋਂ ਉਸ ਨੂੰ 25 ਹਜ ਰੁਪਏ ਦੇ ਕਰੀਬ ਮਦਦ ਕਰਦਿਆਂ ਖਾਣਾ ਗਰਮ ਅਤੇ ਪੈਕਿੰਗ ਕਰਨ ਦੇ ਲਈ ਸਮਾਨ ਮੁਹਈਆ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਕੰਮ ਚੱਲਣ ਲੱਗਿਆ ।।
ਬੇਹਦ ਮਾੜੇ ਆਰਥਿਕ ਹਾਲਾਤਾਂ ਅਤੇ ਖੰਡਰ ਜਰਜਰ ਹੋ ਚੁੱਕੇ ਘਰ ਵਿੱਚ ਰਹਿ ਰਹੀ ਬਲਜੀਤ ਕੌਰ ਅਤੇ ਅਜਿਹੀਆਂ ਹੋਰ ਲੋੜਵੰਦ ਲੋਕਾਂ ਦਾ ਸਾਥ ਸਮਾਜ ਸੇਵੀਆਂ ਦੇ ਨਾਲ ਨਾਲ ਸਰਕਾਰਾਂ ਨੂੰ ਵੀ ਸਾਥ ਦੇਣ ਦੀ ਲੋੜ ਹੈ ।
 
Continues below advertisement

JOIN US ON

Telegram