Barnala Gold Medalist Anureet Kaur | ਕਿੱਕ ਬਾਕਸਿੰਗ 'ਚ ਗੋਲਡ ਮੈਡਲ ਲੈ ਕੇ ਆਈ ਬਰਨਾਲਾ ਦੀ ਧੀ ਸਰਕਾਰ ਤੋਂ ਨਾਰਾਜ਼
Barnala Gold Medalist Anureet Kaur | ਕਿੱਕ ਬਾਕਸਿੰਗ 'ਚ ਗੋਲਡ ਮੈਡਲ ਲੈ ਕੇ ਆਈ ਬਰਨਾਲਾ ਦੀ ਧੀ ਸਰਕਾਰ ਤੋਂ ਨਾਰਾਜ਼
ਬਰਨਾਲਾ ਦੀ ਧੀ ਅਨੁਰੀਤ ਕੌਰ ਨੇ ਰਾਸ਼ਟਰੀ ਪੱਧਰ ਦੇ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਨਾਮਣਾ ਖੱਟਿਆ ਹੈ
ਅਨੁਰੀਤ ਕੌਰ ਨੇ ਪੱਛਮੀ ਬੰਗਾਲ ਵਿੱਚ ਹੋਏ ਕਿੱਕ ਬਾਕਸਿੰਗ ਦੇ ਰਾਸ਼ਟਰੀ ਮੁਕਾਬਲੇ ਵਿੱਚ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਿਆ ਹੈ |
ਤੇ ਇਸ ਕਾਮਯਾਬੀ ਤੋਂ ਬਾਅਦ ਘਰ ਪਰਤਣ 'ਤੇ ਉਸ ਦੇ ਪਰਿਵਾਰ ਅਤੇ ਆਂਢ-ਗੁਆਂਢੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਹਾਲਾਂਕਿ ਇਸ ਦੌਰਾਨ ਗੱਲਬਾਤ ਕਰਦੇ ਹੋਏ ਅਨੁਰੀਤ ਕੌਰ ਨੇ ਸਰਕਾਰ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ
ਤੇ ਕਿਹਾ ਕਿ ਸੋਨ ਮੈਡਲ ਲਿਆਉਣ ਦੇ ਬਾਵਜ਼ੂਦ ਪ੍ਰਸ਼ਾਸਨ ਤੇ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਉਨ੍ਹਾਂ ਦਾ ਸਵਾਗਤ ਤਾਂ ਕੀ
ਸੰਪਰਕ ਤੱਕ ਨਹੀਂ ਕੀਤਾ ਗਿਆ | ਤੇ ਨਾ ਹੀ ਖੇਡਾਂ ਦੇ ਮਾਮਲੇ ਚ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਉਤਸ਼ਾਹ ਮਿਲ ਰਿਹਾ ਹੈ
byte ਅਨੁਰੀਤ ਕੌਰ
ਧੀ ਦੀ ਕਾਮਯਾਬੀ ਤੋਂ ਖੁਸ਼ ਅਨੁਰੀਤ ਕੌਰ ਦੇ ਪਿਤਾ ਵੀ ਸਰਕਾਰ ਤੋਂ ਨਾਰਾਜ਼ ਨਜ਼ਰ ਆਏ
ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਆਪਣੇ ਦਮ 'ਤੇ ਇਸ ਮੁਕਾਮ 'ਤੇ ਪਹੁੰਚੀ ਹੈ, ਕਿਸੇ ਵੀ ਸਰਕਾਰ ਜਾਂ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ, ਉਸ ਨੇ ਕਿੱਕਬਾਕਸਿੰਗ ਖੇਡ ਦੇ ਮੈਦਾਨ ਲਈ ਕਈ ਵਾਰ ਸਰਕਾਰ ਨੂੰ ਕਿਹਾ, ਪਰ ਕੋਈ ਮਦਦ ਨਹੀਂ ਮਿਲੀ।
ਖੇਡਾਂ ਤੇ ਖਿਡਾਰੀਆਂ ਪ੍ਰਤੀ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਹਨ
ਕਿਓਂਕਿ ਅਨੁਰੀਤ ਕੌਰ ਵੀ ‘ਖੇਡਾਂ ਵਤਨ ਪੰਜਾਬ ਦੀਆ’ ਵਿੱਚ ਸੋਨ ਤਮਗਾ ਜੇਤੂ ਹੈ, ਲੇਕਿਨ ਸਰਕਾਰ ਨੇ ਹੁਣ ਤੱਕ ਕੋਈ ਮਦਦ ਨਹੀਂ ਕੀਤੀ।