Barnala Trident Factory Fire | 20-25 ਕਿਮੀ ਦੂਰੋਂ ਦਿਖੀ ਬਰਨਾਲਾ ਟਰਾਈਡੈਂਟ ਫੈਕਟਰੀ 'ਚ ਲੱਗੀ ਭਿਆਨਕ ਅੱਗ
Barnala Trident Factory Fire | 20-25 ਕਿਮੀ ਦੂਰੋਂ ਦਿਖੀ ਬਰਨਾਲਾ ਟਰਾਈਡੈਂਟ ਫੈਕਟਰੀ 'ਚ ਲੱਗੀ ਭਿਆਨਕ ਅੱਗ
#Barnala #Tridentfactory #Fire #handiaya #Punjabnews #Punjabinews #abplive
ਬਰਨਾਲਾ ਟਰਾਈਡੈਂਟ ਫੈਕਟਰੀ 'ਚ ਲੱਗੀ ਅੱਗ
ਕੜੀ ਮੁਸ਼ਕੱਤ ਨਾਲ ਅੱਗ 'ਤੇ ਪਾਇਆ ਗਿਆ ਕਾਬੂ
ਟਰਾਈਡੈਂਟ ਫੈਕਟਰੀ 'ਚ ਲੱਗੀ ਅੱਗ, ਤੇਜ਼ ਹਨ੍ਹੇਰੀ ਕਾਰਨ ਫੈਲੀ
ਫਾਇਰ ਬ੍ਰਿਗੇਡ ਦੀਆਂ 50 ਤੋਂ ਵੱਧ ਗੱਡੀਆਂ ਨੇ ਕੀਤੀ ਕਾਬੂ
ਅੱਗ ਦੀ ਲਪੇਟ 'ਚ ਆਈ ਟਰਾਈਡੈਂਟ ਫੈਕਟਰੀ
ਅੱਗ ਦੇ ਤਾਂਡਵ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ
ਬਰਨਾਲਾ ਤੋਂ
ਜਿਥੇ ਪਿੰਡ ਧੌਲਾ ਵਿੱਚ ਮਸ਼ਹੂਰ ਧਾਗੇ ਅਤੇ ਕਾਗਜ਼ ਦੀ ਟ੍ਰਾਈਡੈਂਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ।
ਘਟਨਾ 5 ਮਈ ਦੇਰ ਸ਼ਾਮ ਦੀ ਹੈ
ਅੱਗ ਇੰਨੀ ਭਿਆਨਕ ਸੀ ਕਿ ਇਸ ਨਾਲ ਨਜਿੱਠਣ ਲਈ ਪੰਜਾਬ ਭਰ ਤੋਂ ਦਰਜਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ।
ਅੱਗ 'ਤੇ ਕਾਬੂ ਪਾਉਣ ਦਾ ਕੰਮ ਰਾਤ ਭਰ ਜਾਰੀ ਰਿਹਾ।
ਜਾਣਕਾਰੀ ਮੁਤਾਬਕ ਅੱਗ ਫੈਕਟਰੀ ਵਿੱਚ ਤੂੜੀ ਦੇ ਗੋਦਾਮ ਵਿੱਚ ਲੱਗੀ
ਜਿੱਥੇ ਭਾਰੀ ਮਾਤਰਾ ਵਿੱਚ ਤੂੜੀ ਅਤੇ ਸੁੱਕੀ ਲੱਕੜ ਸਟੋਰ ਕਰਕੇ ਰੱਖੀ ਹੋਈ ਸੀ।
ਤੇਜ਼ ਹਵਾਵਾਂ ਕਰਕੇ ਅੱਗ ਕੁਝ ਹੀ ਸਕਿੰਟਾਂ 'ਚ ਫੈਲ ਗਈ, ਜਿਸ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ।
ਵੇਖਦੇ ਹੀ ਵੇਖਦੇ ਵਿਕਰਾਲ ਰੂਪ ਧਾਰਨ ਕਰ ਲਿਆ ਤੇ ਫੈਕਟਰੀ ਨੂੰ ਵੀ ਚਪੇਟ ਚ ਲੈ ਲਿਆ |
ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਅਸਮਾਨ ਵਿੱਚ 20-25 ਕਿਲੋਮੀਟਰ ਦੂਰ ਤੱਕ ਦੇਖੀਆਂ ਜਾ ਸਕਦੀਆਂ ਸਨ।
ਉਥੇ ਟਰਾਈਡੈਂਟ ਫੈਕਟਰੀ 'ਚ ਅੱਗ ਲੱਗਣ ਕਾਰਨ ਪਿੰਡ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ ਹੈ।
ਟਰਾਈਡੈਂਟ ਨਿਰਮਾਤਾ ਕੰਪਨੀ ਦੇ ਮੁਖੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਸ ਅੱਗ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ
ਲੇਕਿਨ ਕਰੋੜਾਂ ਦਾ ਮਾਲੀ ਨੁਕਸਾਨ ਹੋਇਆ ਹੈ |ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।