Barnala News : ਪਿੰਡ ਕਾਲੇਕੇ 'ਚ ਹੋਈ ਫ਼ਾਇਰਿੰਗ ਤੇ ਹੱਤਿਆ ਮਾਮਲੇ 'ਚ 8 ਗ੍ਰਿਫ਼ਤਾਰ

Barnala News : ਪਿੰਡ ਕਾਲੇਕੇ 'ਚ ਹੋਈ ਫ਼ਾਇਰਿੰਗ ਤੇ ਹੱਤਿਆ ਮਾਮਲੇ 'ਚ 8 ਗ੍ਰਿਫ਼ਤਾਰ

#Crime #Barnala #kaleke #firing #abplive

ਬਰਨਾਲਾ ਪੁਲਿਸ ਨੇ ਪਿੰਡ ਕਾਲੇਕੇ 'ਚ ਹੋਈ ਫ਼ਾਇਰਿੰਗ ਤੇ ਹੱਤਿਆ ਮਾਮਲੇ ਚ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਨੇ ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ  
ਵਾਰਦਾਤਾ 26 ਮਈ ਨੂੰ ਹੋਈ ਸੀ, ਤੇ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ |

News Background -26 May,2024

ਬਰਨਾਲਾ ਦੇ ਪਿੰਡ ਕਾਲੇਕੇ 'ਚ ਚੱਲੀਆਂ ਗੋਲੀਆਂ, ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ।

ਬਰਨਾਲਾ ਦੇ ਪਿੰਡ ਕਾਲੇਕੇ 'ਚ ਫਾਇਰਿੰਗ ਹੋਈ ਹੈ| | ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ, ਇੱਕ ਗੰਭੀਰ ਜ਼ਖਮੀ ਹੋ ਗਿਆ ਹੈ |
ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ |
ਜ਼ਖਮੀ ਨੌਜਵਾਨ ਜਸਪਾਲ ਸਿੰਘ ਮੁਤਾਬਕ ਉਹ ਅਤੇ ਉਸ ਦਾ ਭਰਾ ਰੁਪਿੰਦਰ ਸ਼ਰਮਾ ਪਿੰਡ ਦੇ ਬੈਂਕ ਕੋਲ ਖੜ੍ਹੇ ਸਨ। 
ਜਿੱਥੇ ਪਿੰਡ ਦੇ ਹੀ 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਤੇ ਹਮਲਾ ਕਰ ਦਿੱਤਾ। 
ਹਮਲਾਵਰਾਂ ਨੇ ਆਉਂਦੇ ਹੀ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ 
ਜਿਨ੍ਹਾਂ ਚੋਂ ਇਕ ਗੋਲੀ ਉਸਦੀ ਬਾਂਹ ਤੇ ਲੱਗੀ ਤੇ ਦੂਜੀ ਗੋਲੀ ਉਸ ਦੇ ਭਰਾ ਦੇ ਸਿਰ ਵਿੱਚ ਜਾ ਕੇ ਲੱਗੀ
ਜਿਸ ਕਾਰਨ ਉਸਦੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ 
ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ|
ਜਦਕਿ ਜ਼ਖਮੀ ਵੀ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖਲ ਹਨ।
ਉਥੇ ਹੀ ਘਟਨਾ ਤੋਂ ਬਾਅਦ ਬਰਨਾਲਾ ਦੇ ਥਾਣਾ ਧਨੌਲਾ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

JOIN US ON

Telegram
Sponsored Links by Taboola