Punjab News : ਤੜਕੇ ਤੜਕੇ NIA ਦਾ ਛਾਪਾ, ਜਾਣੋਂ ਪੂਰੀ ਖਬਰ

Continues below advertisement

ਐਨਆਈਏ ਨੇ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਜੌੜਾ ਉਰਫ ਦੇ ਘਰ ਕੀਤੀ ਰੇਡ

ਅੱਜ ਸਵੇਰ ਤੋਂ ਹੀ ਬਠਿੰਡਾ ਪੁਲਿਸ ਅਤੇ ਐਨਆਈਏ ਵੱਲੋਂ ਗੁਰਪ੍ਰੀਤ ਸਿੰਘ ਦੇ ਘਰ ਦੀ ਕੀਤੀ ਜਾ ਰਹੀ ਹੈ ਜਾਂਚ

27 ਜਨਵਰੀ ਨੂੰ ਚੰਡੀਗੜ੍ਹ ਦਫਤਰ ਪੇਸ਼ ਹੋਣ ਦੀ ਦਿੱਤੀ ਹਦਾਇਤ


ਅੱਜ ਦਿਨ ਚੜਦੇ ਹੀ ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਐਨਆਈਏ ਵੱਲੋਂ ਦਸਤਕ ਦਿੱਤੀ ਗਈ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਦੇ ਘਰ ਕਰੀਬ ਇੱਕ ਦਰਜਨ ਐਨਆਈਏ ਦੇ ਅਧਿਕਾਰੀ ਅਤੇ ਪੁਲਿਸ ਟੀਮ ਵੱਲੋਂ ਸਵੇਰੇ ਪਹੁੰਚ ਕੇ ਛਾਪੇਮਾਰੀ ਕੀਤੀ ਗਈ ਅਤੇ ਇੱਕ ਪਰਿਵਾਰਿਕ ਮੈਂਬਰਾਂ ਤੋਂ ਪੁੱਛ ਕੇ ਕੀਤੀ ਗਈ ਇਸ ਮੌਕੇ ਉਹਨਾਂ ਵੱਲੋਂ ਕਰੀਬ ਚਾਰ ਘੰਟੇ ਪੁੱਛ ਕੇ ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾਂ ਨੂੰ 27 ਜਨਵਰੀ ਨੂੰ ਚੰਡੀਗੜ੍ਹ ਦਫਤਰ ਵਿਖੇ ਪਹੁੰਚਣ ਦੀ ਹਿਦਾਇਤ ਦਿੱਤੀ ਗਈ ਹੈ। ਗੁਰਪ੍ਰੀਤ ਸਿੰਘ ਸਨੀ ਜੋੜਾ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦਿਨ ਚੜਦੇ ਹੀ ਵੱਡੀ ਗਿਣਤੀ ਵਿੱਚ ਐਨਆਈਏ ਅਤੇ ਪੁਲਿਸ ਟੀਮ ਉਹਨਾਂ ਦੇ ਘਰ ਪਹੁੰਚੀ ਅਤੇ ਉਹਨਾਂ ਵੱਲੋਂ ਉਹਨਾਂ ਦੇ ਮੋਬਾਇਲ ਫੋਨ ਅਤੇ ਘਰ ਦੀ ਜਾਂਚ ਕੀਤੀ ਗਈ ਕਰੀਬ ਚਾਰ ਘੰਟੇ ਚੱਲੀ ਇਸ ਜਾਂਚ ਦੌਰਾਨ ਉਹਨਾਂ ਵੱਲੋਂ ਕੁਛ ਲੋਕਾਂ ਬਾਰੇ ਜਾਣਕਾਰੀ ਮੰਗੀ ਗਈ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਇੱਕ ਫੋਨ ਕਾਲ ਇੰਟਰਨੈਸ਼ਨਲ ਤੁਹਾਡੇ ਫੋਨ ਤੇ ਆਈ ਸੀ ਇਸ ਸਬੰਧੀ ਤੁਹਾਡੇ ਤੋਂ ਪੁੱਛਕਿਛ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉਹਨਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਅਪਰਾਧਿਕ ਲੋਕਾਂ ਵੱਲੋਂ ਤੁਹਾਨੂੰ ਫੋਨ ਕੀਤਾ ਗਿਆ ਹੈ ਜਿਸ ਸੰਬੰਧ ਵਿੱਚ ਇਹ ਪੁੱਛਕਿਛ ਕੀਤੀ ਜਾ ਰਹੀ ਹੈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਐਨਆਈਏ ਦੀ ਟੀਮ ਵੱਲੋਂ ਉਹਨਾਂ ਨੂੰ ਚੰਡੀਗੜ੍ਹ ਦਫਤਰ ਬੁਲਾਇਆ ਗਿਆ ਹੈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਰਾ ਗੁਰਪ੍ਰੀਤ ਸਿੰਘ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। ਇਸ ਲਈ ਬਹੁਤ ਲੋਕ ਇੰਟਰਨੈਸ਼ਨਲ ਲੇਵਲ ਤੇ ਕਾਲ ਕਰਦੇ ਰਹਿੰਦੇ ਹਨ ਪਰ ਐਨਆਈਏ ਦੀ ਟੀਮ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਅਪਰਾਧਿਕ ਵਿਅਕਤੀ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਹੈ ਜਾਂ ਕੀ ਗੱਲਬਾਤ ਹੈ ਇਸ ਸਬੰਧੀ ਹੁਣ ਚੰਡੀਗੜ੍ਹ ਦਫਤਰ ਵਿੱਚ ਬੁਲਾ ਕੇ ਪੁੱਛਕਿੱਛ ਕੀਤੀ ਜਾਵੇਗੀ

Continues below advertisement

JOIN US ON

Telegram
Continues below advertisement
Sponsored Links by Taboola