ਬਠਿੰਡਾ ਦੇ ਸ਼ੁਭਦੀਪ ਔਲਖ ਨੇ ਵਧਾਇਆ ਪੰਜਾਬੀਆਂ ਦਾ ਮਾਣ, ਭਾਰਤੀ ਹਵਾਈ ਸੈਨਾ 'ਚ ਬਣਿਆ ਪਾਇਲਟ
Continues below advertisement
Pilot in IAF: ਬਠਿੰਡਾ ਜ਼ਿਲ੍ਹੇ ਦੇ ਪਿੰਡ ਜੱਸੀ ਪੌ ਵਾਲੀ ਦੇ ਸ਼ੁਭਦੀਪ ਸਿੰਘ ਔਲਖ ਨੂੰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਪਾਇਲਟ ਵਜੋਂ ਨਿਯੁਕਤ ਕੀਤਾ ਗਿਆ ਹੈ। ਪੁੱਤਰ ਦੇ ਪਾਇਲਟ ਬਣਨ ਦੀ ਖ਼ਬਰ ਮਿਲਦਿਆਂ ਹੀ ਸ਼ੁਭਦੀਪ ਦੇ ਪਿਤਾ ਸੇਵਾਮੁਕਤ ਵਿੰਗ ਕਮਾਂਡਰ ਲਖਵਿੰਦਰ ਸਿੰਘ ਔਲਖ, ਦਾਦਾ ਸੇਵਾਮੁਕਤ ਪ੍ਰਿੰਸੀਪਲ ਸੁਖਦੇਵ ਸਿੰਘ ਔਲਖ ਅਤੇ ਮਾਤਾ ਜਤਿੰਦਰ ਕੌਰ ਔਲਖ ਖ਼ੁਸ਼ੀ ਨਾਲ ਝੰਮ ਗਏ। ਇਸ ਦੇ ਨਾਲ ਹੀ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ।
Continues below advertisement