ਬਹਿਬਲ ਕਲਾਂ ਗੋਲੀਕਾਂਡ ਨਾਲ ਜੁੜੀ ਵੱਡੀ ਖ਼ਬਰ, ਉਮਰਾਨੰਗਲ ਸਣੇ ਤਮਾਮ ਮੁਲਜ਼ਮਾਂ ਦੀ ਪਟੀਸ਼ਨ 'ਤੇ HC 'ਚ ਹੋਈ ਸੁਣਵਾਈ
ਬਹਿਬਲ ਕਲਾਂ ਗੋਲੀਕਾਂਡ (Behbal Kalan) ਨਾਲ ਜੁੜੀ ਵੱਡੀ ਖ਼ਬਰ ਹੈ। ਹਾਈਕੋਰਟ ਨੇ ਗੋਲੀਕਾਂਡ ਦੇ ਮੁਲਜ਼ਮਾਂ ਉਮਰਾਨੰਗਲ, ਸੁਮੇਧ ਸੈਣੀ ਅਤੇ ਗੁਰਦੀਪ ਸਿੰਘ (Sumedh Saini and Gurdeep Singh) ਵੱਲੋਂ ਚਲਾਨ ਰੱਦ ਕਰਨ ਲਈ ਦਾਖਲ ਪਟੀਸ਼ਨ ਖਾਰਜ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਟ੍ਰਾਇਲ ਕੋਰਟ ਜਾਣ ਲਈ ਕਿਹਾ ਹੈ। ਉਮਰਾਨੰਗਲ ਸਣੇ ਤਮਾਮ ਮੁਲਜ਼ਮਾਂ ਨੇ ਆਪਣੇ ਖਿਲਾਫ ਟ੍ਰਾਇਲ ਕੋਰਟ 'ਚ ਪੇਸ਼ ਚਲਾਨ ਰੱਦ ਕਰਨ ਲਈ ਹਾਈਕੋਰਟ ਦਾ ਰੁਖ ਕੀਤਾ ਸੀ, ਪਰ ਹਾਈਕੋਰਟ (High Court) ਨੇ ਪਟੀਸ਼ਨ ਖਾਰਜ ਕਰਦਿਆਂ ਉਨਾਂ ਨੂੰ ਟ੍ਰਾਇਲ ਕੋਰਟ ਚ ਜਾਣ ਦੇ ਆਦੇਸ਼ ਦਿੱਤੇ ਹਨ।
Tags :
Punjab News PUNJAB HARYANA HIGH COURT Umranangal Sumedh Saini Behbal Kalan Golikand Gurdeep Singh Petitioner