ਫਤਿਹਜੰਗ ਸਿੰਘ ਬਾਜਵਾ ਦੇ ਨਿਸ਼ਾਨੇ 'ਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ, ਸੁਣੋ ਕੀ ਕੀ ਲਾਏ ਇਲਜ਼ਾਮ
ਵਿਰੋਧੀਆਂ ਦੇ ਸਵਾਲ ਉਸ ਮਸਲੇ ਤੇ ਨੇ ਜਿਸ ਤੇ ਨੇ ਜਿਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਵੱਧ ਜ਼ੋਰ ਦਿੱਤਾ ਹੋਇਆ, ਯਾਨਿ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੌਲਰੈਂਸ ਪੌਲਿਸੀ,,,ਪਰ ਹੁਣ ਵਿਰੋਧੀ ਸਰਕਾਰ ਦੇ ਇੰਨਾਂ ਦਾਅਵਿਆਂ ਤੇ ਸਵਾਲ ਖੜੇ ਕਰਨ ਲੱਗੇ ਨੇ. ਕਾਂਗਰਸ ਨਾਲ ਤੋੜ ਵਿਛੋੜਾ ਕਰ ਬੀਜੇਪੀ ਦੇ ਹੋਏ ਫਤਿਹਜੰਗ ਸਿੰਘ ਬਾਜਵਾ ਨੇ ਆਪਣੇ ਪੁਰਾਣੇ ਸਾਥੀ ਅਤੇ ਸਾਬਕਾ ਮੰਤਰੀਆਂ ਦੇ ਇੱਕ ਇੱਕ ਕਰਕੇ ਨਾਮ ਲਏ ਅਤੇ ਨਿਸ਼ਾਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਤੇ ਲਾਏ, ਸਵਾਲ ਹੋਇਆ ਕਿ ਆਖਿਰ ਕਿਉ ਉਨ੍ਹਾਂ ਸਾਬਕਾ ਮੰਤਰੀਆਂ ਤੇ ਮਾਨ ਸਰਕਾਰ ਸ਼ਿਕੰਜਾ ਨਹੀਂ ਕੱਸ ਰਹੀ ਜਿੰਨਾਂ ਖਿਲਾਫ ਸਬੂਤ ਹੋਣ ਦਾ ਦਮ ਭਰਦੀ ਸੀ. ਭਾਰਤ ਭੂਸ਼ਣ ਆਸ਼ੂ, ਰਾਜਾ ਵੜਿੰਗ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਾਂਗਰਸ ਦੇ ਉਹ ਸਾਬਕਾ ਮੰਤਰੀ ਨੇ ਜਿੰਨਾਂ ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਸਵਾਲ ਖੜੇ ਕੀਤੇ ਸਨ, ਭਗਤੂਪੁਰਾ ਪੰਚਾਇਤੀ ਜ਼ਮੀਨ ਘੁਟਾਲੇ ਮਾਮਲੇ ਚ ਤਾਂ ਮੰਤਰੀ ਧਾਲੀਵਾਲ ਮੁੱਖ ਮੰਤਰੀ ਨੂੰ ਰਿਪੋਰਟ ਵੀ ਸੌਂਪ ਆਏ ਨੇ, ਪਰ ਵਿਰੋਧੀ ਪੁੱਛ ਰਹੇ ਨੇ ਕੇ ਵੱਡੇ ਵੱਡੇ ਦਾਅਵੇ ਕਰਨ ਵਾਲੀ AAP ਸਰਕਾਰ ਹੁਣ ਕਾਰਵਾਈ ਦੇ ਨਾਮ ਤੇ ਖਾਮੋਸ਼ ਕਿਉਂ ਹੈ ? ਤਾਂ ਵਿਰੋਧੀਆਂ ਦੇ ਇਸ ਸਵਾਲ ਦਾ ਜਵਾਬ ਸਰਕਾਰ ਨੇ ਇਹ ਦਿੱਤਾ