'ਹਰਸਿਮਰਤ ਦੀ ਕੁਰਸੀ ਲਈ ਪੰਜਾਬ ਦੇ ਹੱਕ ਰੱਖੇ ਗਹਿਣੇ'

#Bhagwantmann #Parkashsinghbadal #Harsimratbadal

ਸੰਗਰੂਰ ਦੇ ਸਾੰਸਦ ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਤੇ ਜਵਾਬ ਦਿਤਾ ਹੈ । ਪ੍ਰਕਾਸ਼ ਸਿੰਘ ਬਾਦਲ ਨੇ ਅਜ ਆਪਣੇ ਬਿਆਨ ਚ ਕਿਹਾ ਹੈ ਕਿ ਖੇਤੀ ਆਰਡੀਨੈਂਸ ਨੂੰ ਲੈ ਕੇ ਵਿਰੋਧੀ ਪਾਰਟੀਆ ਕਿਸਾਨਾ ਨੂੰ ਗੁੰਮਰਾਹ ਕਰ ਰਹੀਆ ਹਨ। ਇਸ ਬਿਆਨ ਤੇ ਸਾੰਸਦ ਭਗਵੰਤ ਮਾਨ ਨੇ ਜਵਾਬ ਦਿਤਾ ਹੈ ਕਿ ਪਰਕਾਸ਼ ਬਾਦਲ ਸਾਹਿਬ ਨੂੰ ਅਜ ਇਸ ਲਈ ਬੋਲਣਾ ਪਿਆ ਕਿਉਕਿ ਉਨਾ ਦੇ ਪੁਤਰ ਸੁਖਬੀਰ ਬਾਦਲ ਦੇ ਬੋਲਣ ਤੇ ਕੋਈ ਵਿਸ਼ਵਾਸ ਨਹੀ ਕਰਦਾ। ਮਾਨ ਨੇ ਕਿਹਾ ਹੈ ਕਿ ਸਿਰਫ ਅਕਾਲੀ ਦਲ ਕਹਿ ਰਿਹਾ ਹੈ ਕਿ ਇਹ ਜੋ ਖੇਤੀ ਆਰਡੀਨੈੰਸ ਬਿਲ ਹੈ ਵਧੀਆ ਬਿਲ ਹੈ। 2 ਦਿਨ ਪਹਿਲਾ ਕੇੰਦਰ ਸਰਕਾਰ ਨੇ ਕਿਹਾ ਹੈ ਕਿ ਅਸੀ ਕੋਈ ਝੋਨਾ ਜਾ ਕਣਕ ਨਹੀ ਖਰੀਦਣੀ ਜਿਨੀ ਸਾਨੂੰ ਲੋੜ ਹੈ ਅਸੀ ਉਨੀ ਹੀ ਖਰੀਦਾਗੇ।ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇੰ ਵਿਚ ਕੇਂਦਰ ਨੇ ਕਣਕ ਤੇ ਝੋਨਾ ਖਰੀਦਨਾ ਨਹੀਂ ਅਤੇ ਪ੍ਰਾਈਵੇਟ ਕੰਪਨੀਆ ਆਪਣੀ ਮਰਜੀ ਦੇ ਰੇਟਾ ਤੇ ਕਣਕ ਤੇ ਝੋਨਾ ਦੀ ਫਸਲ ਖਰੀਦਣਗੀਆਂ। ਪਰਕਾਸ਼ ਸਿੰਘ ਬਾਦਲ ਆਰਡੀਨੈਂਸ ਨੂੰ ਸਹੀ ਦਸ ਰਹੇ ਨੇ ਕਿਉਕਿ ਇਹ ਸਿਰਫ ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਕਰ ਰਹੇ ਹਨ।

JOIN US ON

Telegram
Sponsored Links by Taboola