ਖੇਤੀ ਆਰਡੀਨੈਂਸ ਨੂੰ ਲੈ ਕੇ ਭਗਵੰਤ ਮਾਨ ਦਾ ਸੁਖਬੀਰ 'ਤੇ ਤਿੱਖਾ ਹਮਲਾ

Continues below advertisement
ਲੋਕ ਸਭਾ 'ਚ ਖੇਤੀ ਆਰਡੀਨੈਂਸ 'ਤੇ ਸੁਖਬੀਰ ਬਾਦਲ ਦੇ ਬਿਆਨ 'ਤੇ ਭਗਵੰਤ ਮਾਨ ਨੇ ਨਿਖੇਧੀ ਕੀਤੀ ਹੈ ਤੇ ਕਿਹਾ ਸੁਖਬੀਰ ਬਾਦਲ ਝੂਠ ਬੋਲ ਰਿਹਾ ਹੈ ਤੇ ਉਧਰ ਦੂਜੇ ਪਾਸੇ ਖੇਤੀ ਆਰਡੀਨੈਂਸ ਨੂੰ ਲੇ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਦਰਾਰ ਪੈ ਗਈ ਹੈ।ਸੁਖਬੀਰ ਬਾਦਲ ਨੇ ਇਸ ਆਰਡੀਨੈਂਸ ਦਾ ਵਿਰੋਧ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਇਕ ਪਾਰਟੀ ਹੋਣ ਦੇ ਨਾਤੇ, ਉਹ ਉਸ ਕਿਸੇ ਵੀ ਚੀਜ ਦਾ ਸਮਰਥਨ ਨਹੀਂ ਕਰ ਸਕਦੇ ਜੋ ਦੇਸ਼, ਖ਼ਾਸਕਰ ਪੰਜਾਬ ਵਿਚ ‘ਅੰਨਦਾਤਾ’ ਦੇ ਹਿੱਤ ਦੇ ਵਿਰੁੱਧ 'ਚ ਹੋਵੇ।ਬਾਦਲ ਨੇ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸਦਾ ਵਿਰੋਧ ਕੀਤਾ ਸੀ।ਉਨ੍ਹਾਂ ਕਿਹਾ ਕਿ ਆਰਡੀਨੈਂਸ ਡਰਾਫਟ ਕਰਦੇ ਵਕਤ ਅਕਾਲੀ ਦਲ ਨਾਲ ਇਸ ਸਬੰਧੀ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ।ਬਾਦਲ ਨੇ ਅੱਗੇ ਕਿਹਾ ਕਿ ਸਾਡੇ ਬਾਰ ਬਾਰ ਮਨ੍ਹਾ ਕਰਨ ਦੇ ਬਾਵਜੂਦ ਵੀ ਇਸ ਆਰਡੀਨੈਂਸ ਨੂੰ ਨਾ ਲਿਆਂਦਾ ਜਾਵੇ ਪਰ ਉਨ੍ਹਾਂ ਦੀ ਨਹੀਂ ਸੁਣੀ ਗਈ।
Continues below advertisement

JOIN US ON

Telegram