Bhagwant Mann ਨੇ ਸਿਮਰਨਜੀਤ ਮਾਨ ਨੂੰ ਨਹੀਂ ਦਿੱਤਾ ਵਿਆਹ ਦਾ ਸੱਦਾ ਤਾਂ ਮਾਨ ਸਾਹਬ ਨੇ ਇੰਝ ਜ਼ਾਹਰ ਕੀਤੀ ਨਾਰਾਜ਼ਗੀ
Bhagwant Mann Marriage: ਜ਼ਿਲ੍ਹਾ ਸੰਗਰੂਰ ਤੋਂ ਨਵੇਂ ਬਣੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੂਜਾ ਵਿਆਹ ਕਰਾਉਣ ਸਬੰਧੀ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਸਾਡੇ ਮੁੱਖ ਮੰਤਰੀ ਦੂਜੀ ਵਾਰ ਵਿਆਹ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਵੀ ਦਿਲ ਕਰਦਾ ਸੀ ਕਿ ਅਸੀਂ ਵੀ ਰਸਮਾਂ ਵਿੱਚ ਪਹੁੰਚਦੇ ਪਰ ਸਾਨੂੰ ਬੁਲਾਇਆ ਨਹੀਂ। ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਰਸਮ ਤਾਂ ਹੈ ਚੀਫ ਮਨਿਸਟਰ ਵਿਆਹ ਨਹੀਂ ਕਰਵਾਉਂਦੇ, ਵੈਸੇ ਵਿਆਹੇ ਹੁੰਦੇ ਹਨ ਪਰ ਸਾਡੇ ਚੀਫ਼ ਮਨਿਸਟਰ ਨੇ ਦੂਜੇ ਵਿਆਹ ਦਾ ਲੁਕੋ ਨਹੀਂ ਰੱਖਿਆ। ਇਹ ਖੁਸ਼ੀ ਦੀ ਗੱਲ ਹੈ ਤੇ ਮੈਂ ਵਧਾਈ ਦਿੰਦਾ ਹਾਂ।
Tags :
Sangrur Punjab News Bhagwant Mann Simranjit Singh Mann Abp Sanjha Dr. Gurpreet Kaur Manns Wedding Bhagwant Manns Wedding