ਭਗਵੰਤ ਨੇ ਕੈਪਟਨ ਨੂੰ ਕੀਤਾ ਸਵਾਲ, ਅਰੂਸਾ ਨੂੰ ਕਦੇ ਦਿੱਲੀ, ਕਦੇ ਸ਼ਿਮਲਾ ਕਿਉਂ ਲੈ ਜਾਂਦੇ ?
ਅੱਜ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਵਿਧਾਇਕ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਖਾਸ ਦੋਸਤ ਪਾਕਿਸਤਾਨੀ ਨਾਗਰਿਕ ਅਰੂਸਾ ਬਾਰੇ ਸਵਾਲ ਦੇ ਜਵਾਬ 'ਚ ਕਿਹਾ ਕਿ ਮੈਂ ਕੈਪਟਨ ਦੀ ਨਿੱਜੀ ਜ਼ਿੰਦਗੀ ਬਾਰੇ ਟਿੱਪਣੀ ਨਹੀਂ ਕਰ ਰਿਹਾ ਪਰ ਇੱਕ ਪਾਕਿਸਤਾਨੀ ਨਾਗਰਿਕ ਸਰਕਾਰੀ ਘਰ 'ਚ ਕਿਵੇਂ ਰਹਿ ਸਕਦੀ ਹੈ? ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਕਿ ਤੋਂ ਆਏ ਨਾਗਰਿਕਾਂ ਨੂੰ ਸ਼ਹਿਰਾਂ ਦਾ ਵੀਜ਼ਾ ਮਿਲਦਾ ਹੈ ਪਰ ਕੈਪਟਨ ਉਨ੍ਹਾਂ ਨੂੰ ਕਦੇ ਦਿੱਲੀ, ਕਦੇ ਸ਼ਿਮਲਾ ਲੈ ਕੇ ਜਾਂਦੇ ਹਨ ਜੋ ਸੁਰੱਖਿਆ ਦਾ ਮੁੱਦਾ ਹੈ।