Bharat Jodo Yatra In Punjab । ਰਾਹੁਲ ਗਾਂਧੀ ਪੁੱਜੇ ਅੰਮ੍ਰਿਤਸਰ

Bharat Jodo Yatra In Punjab: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 11 ਜਨਵਰੀ ਤੋਂ ਪੰਜਾਬ ਵਿੱਚ ਸ਼ੁਰੂ ਹੋਵੇਗੀ। ਹਾਲਾਂਕਿ ਇਹ ਯਾਤਰਾ 10 ਜਨਵਰੀ ਨੂੰ ਹਰਿਆਣਾ ਤੋਂ ਪੰਜਾਬ ਦੀ ਸਰਹੱਦ ਵਿੱਚ ਦਾਖਲ ਹੋਵੇਗੀ। ਸੋਮਵਾਰ ਨੂੰ ਪੰਜਾਬ ਕਾਂਗਰਸ ਨੇ ਸੂਬੇ ਵਿੱਚ ਭਾਰਤ ਜੋੜੋ ਯਾਤਰਾ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਪਾਰਟੀ ਬੁਲਾਰੇ ਅਨੁਸਾਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 10 ਜਨਵਰੀ ਨੂੰ ਸ਼ੰਭੂ ਸਰਹੱਦ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਵੇਗੀ ਅਤੇ ਸਿੱਧਾ ਸ੍ਰੀ ਫਤਹਿਗੜ੍ਹ ਸਾਹਿਬ ਪੁੱਜੇਗੀ। ਇੱਥੋਂ ਰਾਹੁਲ ਗਾਂਧੀ 11 ਜਨਵਰੀ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਵੇਰੇ 6 ਵਜੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਉਪਰੰਤ ਝੰਡਾ ਸੌਂਪਣ ਦੀ ਰਸਮ ਸਵੇਰੇ 6.30 ਵਜੇ ਹੋਵੇਗੀ ਅਤੇ ਯਾਤਰਾ ਸਵੇਰੇ 7.00 ਵਜੇ ਨਵੀਂ ਦਾਣਾ ਮੰਡੀ ਸਰਹਿੰਦ ਤੋਂ ਸ਼ੁਰੂ ਹੋ ਕੇ 3.30 ਵਜੇ ਖ਼ਾਲਸਾ ਸਕੂਲ ਗਰਾਊਂਡ ਮੰਡੀ ਗੋਬਿੰਦਗੜ੍ਹ ਵਿਖੇ ਪਹੁੰਚੇਗੀ।

JOIN US ON

Telegram
Sponsored Links by Taboola