Hoshiarpur 'ਚ ਵੱਡਾ ਹਾਦਸਾ, Innova Car ਪਾਣੀ 'ਚ ਰੁੜੀ 10 ਲੋਕ ਲਾਪਤਾ
Hoshiarpur 'ਚ ਵੱਡਾ ਹਾਦਸਾ, Innova Car ਪਾਣੀ 'ਚ ਰੁੜੀ 10 ਲੋਕ ਲਾਪਤਾ
ਤਸਵੀਰਾਂ ਹੋਸ਼ਿਆਰਪੁਰ ਦੀਆ ਨੇ .. ਜਿਥੇ ਲਗਾਤਾਰ ਸਵੇਰ ਤੋ ਪੈ ਰਹੇ ਮੀਂਹ ਨੇ ਹੜਾ ਵਰਗੇ ਹਾਲਾਤ ਬਣਾ ਦਿਤੇ ਨੇ .. ਭਾਰੀ ਮੀਂਹ ਕਾਰਨ ਪੰਜਾਬ ਹਿਮਾਚਲ ਸੀਮਾ ਤੇ ਵਸੇ ਜੈਜੋ ਦੋਆਬਾ ਦੇ ਨਜਦੀਕ ਚੋ ਵਿਚ ਆਏ ਹੜ੍ਹ ਵਿਚ ਇਕ ਇਨੋਵਾ ਕਾਰ ਰੁੜ੍ਹ ਗਈ ਐ ਅਤੇ ਕੁਝ ਦੂਰ ਜਾ ਕੇ ਫਸ ਗਈ। ਗੱਡੀ ਵਿੱਚ ਸਵਾਰ ਗਿਆਰਾਂ ਵਿਅਕਤੀਆ ਵਿੱਚੋ ਇੱਕ ਨੂੰ ਬਚਾ ਲਿਆ ਗਿਆ ..ਜਦਕਿ ਉਸ ਵਿੱਚ ਸਵਾਰ 10 ਵਿਅਕਤੀ ਲਾਪਤਾ ਹਨ। ਗੱਡੀ ਦੀਆਂ ਖੁੱਲ੍ਹੀਆਂ ਤਾਕੀਆਂ ਤੋ ਜਾਪਦਾ ਹੈ ਕਿ ਉਹ ਸਾਰੇ ਰੁੜ੍ਹ ਗਏ ਹਨ। ਪਿੰਡ ਦੇ ਲੋਕਾਂ ਵਲੋ ਦੀਪਕ ਭਾਟੀਆ ਨਾਮ ਦੇ ਇਕ ਵਿਅਕਤੀ ਨੂੰ ਬਚਾ ਲਿਆ ਗਿਆ ..ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੱਡੀ ਵਿੱਚ ਸਵਾਰ ਵਿਅਕਤੀ ਇਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਹਰਾ ਮਹਿਤਪੁਰ ਤੋਂ ਨਵਾਂ ਸ਼ਹਿਰ ਵਿਆਹ ਲਈ ਜਾ ਰਹੇ ਸਨ। ਪੁਲਿਸ ਅਤੇ ਪਿੰਡ ਵਾਸੀਆਂ ਵਲੋਂ ਪਾਣੀ ਚ ਰੁੜ੍ਹੇ ਵਿਅਕਤੀਆਂ ਦੀ ਭਾਲ ਜਾਰੀ ਹੈ ।