Big Breaking|Punjab ਰੋਡਵੇਜ਼ ਦੀਆਂ ਬੱਸਾਂ ਦੀ ਦਿੱਲੀ 'ਚ ਐਂਟਰੀ ਬੈਨ,ਏਅਰਪੋਰਟ ਜਾਣ ਵਾਲੇ ਯਾਤਰੀ ਹੋ ਰਹੇ ਖੱਜਲ|PRTC

Continues below advertisement

Big Breaking|Punjab ਰੋਡਵੇਜ਼ ਦੀਆਂ ਬੱਸਾਂ ਦੀ ਦਿੱਲੀ 'ਚ ਐਂਟਰੀ ਬੈਨ,ਏਅਰਪੋਰਟ ਜਾਣ ਵਾਲੇ ਯਾਤਰੀ ਹੋ ਰਹੇ ਖੱਜਲ|PRTC

ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਦਿੱਲੀ 'ਚ ਐਂਟਰੀ ਬੈਨ,

ਏਅਰਪੋਰਟ ਜਾਣ ਵਾਲੇ ਯਾਤਰੀ ਹੋ ਰਹੇ ਖੱਜਲ-ਖੁਆਰ

ਪੰਜਾਬ ਰੋਡਵੇਜ਼ ਦੀਆਂ ਬੀਐਸ-6 ਮਾਡਲ ਦੀਆਂ ਵੋਲਵੋ ਬੱਸਾਂ ਦੀ ਦਿੱਲੀ ਵਿੱਚ ਐਂਟਰੀ ਬੈਨ ਹੋ ਗਈ ਹੈ। ਵੋਲਵੋ ਬੱਸਾਂ 'ਤੇ ਇਹ ਪਾਬੰਦੀ 14 ਦਸੰਬਰ ਤੱਕ ਲਈ ਗਈ ਹੈ। ਜੇਕਰ ਦਿੱਲੀ ਵਿੱਚ ਬੱਸ ਦੀ ਐਂਟਰੀ ਹੋਈ ਤਾਂ 20,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਦਿੱਲੀ ਸਰਕਾਰ ਨੇ ਇਹ ਫੈਸਲਾ ਵਧਦੇ ਪ੍ਰਦੂਸ਼ਣ ਕਾਰਨ ਲਿਆ ਹੈ।

ਦਰਅਸਲ, ਪੰਜਾਬ ਤੋਂ BS-6 ਮਾਪਦੰਡਾਂ ਤੋਂ ਘੱਟ ਡੀਜ਼ਲ 'ਤੇ ਚੱਲਣ ਵਾਲੇ ਵਾਹਨਾਂ ਦੇ ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ (NCT) ਵਿੱਚ ਦਾਖਲੇ 'ਤੇ ਪਾਬੰਦੀ ਲਾਉਣ ਤੋਂ ਬਾਅਦ, ਪੰਜਾਬ ਰੋਡਵੇਜ ਨੇ ਹੁਣ ਦਿੱਲੀ ਹਵਾਈ ਅੱਡੇ ਲਈ ਆਪਣੀਆਂ ਵੋਲਵੋ ਬੱਸ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਇਸ ਮੁਅੱਤਲੀ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਅਸਰ ਖਾਸ ਤੌਰ 'ਤੇ ਉਨ੍ਹਾਂ ਯਾਤਰੀਆਂ ਉੁਪਰ ਪਿਆ ਹੈ ਜੋ ਏਅਰਪੋਰਟ ਨੂੰ ਆਰਾਮਦਾਇਕ ਤੇ ਸਿੱਧੇ ਰੂਟ ਲਈ ਵੋਲਵੋ ਬੱਸਾਂ 'ਤੇ ਨਿਰਭਰ ਕਰਦੇ ਹਨ।

ਪੰਜਾਬ ਰੋਡਵੇਜ਼ ਦਾ ਕਹਿਣਾ ਹੈ ਕਿ ਵੋਲਵੋ ਬੱਸ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਕਾਰਨ ਇਹ ਹੈ ਕਿ ਪੁਰਾਣੀਆਂ ਬੀਐਸ-4 ਮਾਡਲ ਦੀਆਂ ਬੱਸਾਂ ਨੂੰ ਹੁਣ 14 ਦਸੰਬਰ ਤੱਕ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ ਪੰਜਾਬ ਰੋਡਵੇਜ਼ ਦੀਆਂ ਆਮ ਬੱਸਾਂ ਉਪਰ ਪਾਬੰਦੀ ਨਹੀਂ ਹੋਏਗੀ ਤੇ ਆਮ ਵਾਂਗ ਚੱਲਦੀਆਂ ਰਹਿਣਗੀਆਂ। ਇਸ ਤੋਂ ਇਲਾਵਾ, ਪੀਆਰਟੀਸੀ ਦੀਆਂ ਵੋਲਵੋ ਤੇ ਜਨਰਲ ਬੱਸ ਸੇਵਾਵਾਂ ਨੂੰ ਵੀ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਦੀਆਂ ਨਵੀਆਂ ਬੀਐਸ-6 ਬੱਸਾਂ ਨੂੰ ਕਿਲੋਮੀਟਰ ਸਕੀਮ ਤਹਿਤ ਸ਼ਾਮਲ ਕੀਤਾ ਗਿਆ ਹੈ।


ਦਰਅਸਲ ਦਿੱਲੀ ਟਰਾਂਸਪੋਰਟ ਵਿਭਾਗ ਨੇ ਸ਼ਹਿਰ ਵਿੱਚ ਹਵਾ ਦੀ ਗੰਭੀਰ ਗੁਣਵੱਤਾ ਨੂੰ ਸੁਧਾਰਨ ਲਈ 15 ਨਵੰਬਰ ਨੂੰ ਪਾਬੰਦੀ ਲਗਾਈ ਸੀ। ਇਹ ਪਾਬੰਦੀਆਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਫੇਜ਼-3 ਦਾ ਹਿੱਸਾ ਹਨ, ਜਿਸ ਤਹਿਤ ਇਲੈਕਟ੍ਰਿਕ ਤੇ ਸੀਐਨਜੀ ਬੱਸਾਂ ਨੂੰ ਛੱਡ ਕੇ ਬੀਐਸ-3 ਤੇ ਬੀਐਸ-4 ਡੀਜ਼ਲ ਵਾਹਨਾਂ ਤੇ ਆਲ ਇੰਡੀਆ ਟੂਰਿਸਟ ਪਰਮਿਟ ਵਾਲੇ ਵਾਹਨਾਂ ਨੂੰ 14 ਦਸੰਬਰ ਤੱਕ ਦਿੱਲੀ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾਵੇਗਾ। ਇਸ ਦੀ ਉਲੰਘਣਾ ਕਰਨ ਵਾਲਿਆਂ 'ਤੇ 20,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

 

Continues below advertisement

JOIN US ON

Telegram