
ਸਿੱਧੂ ਮੂਸੇਵਾਲੇ ਦੇ ਕਤਲ ਨਾਲ ਜੁੜੀ ਵੱਡੀ ਅਪਡੇਟ
Continues below advertisement
ਮਾਨਸਾ ਦੀ ਅਦਾਲਤ 'ਚ ਅੱਜ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਹੋਵੇਗੀ। ਪੇਸ਼ੀ ਤੋਂ ਪਹਿਲਾਂ ਪੁਲਿਸ ਸਿੱਧੂ ਮੂਸੇ ਵਾਲਾ ਦੀ ਥਾਰ ਕਾਰ ਨੂੰ ਅਦਾਲਤ ਵਿੱਚ ਲੈ ਆਈ।
ਦੱਸ ਦੇਈਏ ਕਿ ਪਿਛਲੀ ਪੇਸ਼ੀ ਦੌਰਾਨ ਅਦਾਲਤ ਵੱਲੋਂ ਹੁਕਮ ਜਾਰੀ ਕੀਤਾ ਗਿਆ ਸੀ ਕਿ ਸਿੱਧੂ ਮੂਸੇ ਵਾਲਾ ਦੀ ਥਾਰ ਗੱਡੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਇਸ ਤੋਂ ਇਲਾਵਾ ਘਟਨਾ ਸਮੇਂ ਵਰਤੀ ਗਈ ਬੋਲੈਰੋ ਕੋਰੋਲਾ ਏ.ਕੇ. 47 ਅਤੇ ਗਵਾਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
ਅਦਾਲਤ ਦੇ ਇਸ ਹੁਕਮ ਤੋਂ ਬਾਅਦ ਪੁਲੀਸ ਵੱਲੋਂ ਅੱਜ ਥਾਰ ਗੱਡੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਕੁਝ ਸਮੇਂ ਬਾਅਦ ਗਵਾਹਾਂ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਗੁਰਵਿੰਦਰ ਸਿੰਘ, ਜੋ ਕਿ 29 ਮਈ 2022 ਨੂੰ ਸਿੱਧੂ ਮੂਸੇ ਵਾਲਾ ਦੇ ਨਾਲ ਥਾਰ ਗੱਡੀ ਵਿੱਚ ਮੌਜੂਦ ਸੀ, ਵੀ ਅਦਾਲਤ ਵਿੱਚ ਪਹੁੰਚ ਗਿਆ ਹੈ, ਜੋ ਗੋਲੀ ਚਲਾਉਣ ਵਾਲਿਆਂ ਅਤੇ ਵਾਹਨਾਂ ਦੀ ਪਛਾਣ ਕਰੇਗਾ।
Continues below advertisement
Tags :
Moose Wala Sidhu Moose Wala Latest News Sidhu Moose Wala New Song Sidhu Moosewala Leaked Songs Sidhu Moosewala Official Videos Punjabi Singer Sidhu Moose Wala Sidhu Moosewala Official Song Sidhu Moose Wala Songs Sidhu Moose Wala Rip Sidhu Moose Wala Murder Sidhu Moose Wala News Sidhu Moosewala Latest Song SIDHU MOOSEWALA Sidhu Moose Wala Sidhu Moose Wala Dead Sidhu Moose Wala Killed Sidhu Moose Wala Death Case Malwa Block Sidhu Moose Wala