Bikram Majithia | SIT ਨੇ ਡਰੱਗ ਮਾਮਲੇ 'ਚ ਮਜੀਠੀਆ ਨੂੰ ਮੁੜ ਕੀਤਾ ਤਲਬ | Akali dal

Bikram Majithia | SIT ਨੇ ਡਰੱਗ ਮਾਮਲੇ 'ਚ ਮਜੀਠੀਆ ਨੂੰ ਮੁੜ ਕੀਤਾ ਤਲਬ | Akali dal
ਬਿਕਰਮ ਮਜੀਠੀਆ ਨੂੰ ਫਿਰ ਤੋਂ ਸੰਮਨ ਹੋਇਆ ਜਾਰੀ
30 ਜੁਲਾਈ ਨੂੰ SIT ਅੱਗੇ ਪੇਸ਼ ਹੋਣ ਲਈ ਕਿਹਾ
ਪਹਿਲੇ ਸੰਮਨਾ 'ਤੇ ਮਜੀਠੀਆ ਨਹੀਂ ਹੋਏ ਸੀ ਪੇਸ਼

ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਦਰਜ ਮਾਮਲੇ ਚ ਮੁੜ ਸੰਮਨ ਹੋਏ ਹਨ
ਐਸ.ਆਈ.ਟੀ. ਵਲੋਂ ਉਨ੍ਹਾਂ ਨੂੰ ਫਿਰ ਨੋਟਿਸ ਜਾਰੀ ਕੀਤਾ ਗਿਆ ਹੈ।
ਤੇ 30 ਜੁਲਾਈ ਨੂੰ ਪਟਿਆਲਾ ਵਿਖੇ ਪੁੱਛਗਿੱਛ ਲਈ ਬੁਲਾਇਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ SIT ਵਲੋਂ ਮਜੀਠੀਆ ਨੂੰ ਤਲਬ ਕੀਤਾ ਜਾ ਚੁੱਕਾ ਹੈ
ਲੇਕਿਨ ਮਜੀਠੀਆ ਕਾਰਨ ਦਸਦੇ ਹੋਏ ਪੇਸ਼ ਨਹੀਂ ਹੋਏ |
ਜਿਸ ਤੋਂ ਬਾਅਦ SIT ਨੇ ਮੁੜ 30 ਜੁਲਾਈ ਨੂੰ ਬਿਕਰਮ ਮਜੀਠੀਆ ਨੂੰ ਪੁਲਿਸ ਲਾਈਨ ਪਟਿਆਲਾ ਤਲਬ ਕੀਤਾ ਹੈ |
ਜ਼ਿਕਰ ਏ ਖਾਸ ਹੈ ਕਿ ਮਜੀਠੀਆ ਖ਼ਿਲਾਫ਼ ਇਹ ਕੇਸ ਤਿੰਨ ਸਾਲ ਪਹਿਲਾਂ 20 ਦਸੰਬਰ 2021 ਨੂੰ ਕਾਂਗਰਸ ਸਰਕਾਰ ਵੇਲੇ ਦਰਜ ਕੀਤਾ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਪੰਜ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ।
ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਚੱਲ ਰਹੀ ਹੈ | ਜਦਕਿ ਮਜੀਠੀਆ ਇਸ ਸਾਰੇ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੇ ਹਨ |
ਹੁਣ ਵੇਖਣਾ ਹੋਵੇਗਾ ਕਿ ਮਜੀਠੀਆ 30 ਜੁਲਾਈ ਨੂੰ SIT ਅੱਗੇ ਪੇਸ਼ ਹੋਣਗੇ ਜਾਂ ਨਹੀਂ 

JOIN US ON

Telegram
Sponsored Links by Taboola