Diljit-Trudeau Vs BJP | ਟਰੂਡੋ ਨੇ ਦਿਲਜੀਤ ਦੋਸਾਂਝ ਨੂੰ ਕਿਹਾ 'ਪੰਜਾਬੀ ਮੁੰਡਾ' - ਭੜਕ ਉੱਠੀ BJP

Continues below advertisement

Diljit-Trudeau Vs BJP | ਟਰੂਡੋ ਨੇ ਦਿਲਜੀਤ ਦੋਸਾਂਝ ਨੂੰ ਕਿਹਾ 'ਪੰਜਾਬੀ ਮੁੰਡਾ' - ਭੜਕ ਉੱਠੀ BJP 
BJP ਵਲੋਂ ਦਿਲਜੀਤ ਦੋਸਾਂਝ ਨੂੰ ਪੰਜਾਬੀ ਕਹਿਣ 'ਤੇ ਇਤਰਾਜ਼ 
ਮਨਜਿੰਦਰ ਸਿਰਸਾ ਨੇ PM ਟਰੂਡੋ ਦੀ ਪੋਸਟ 'ਤੇ ਜਤਾਇਆ ਇਤਰਾਜ਼ 
PM ਟਰੂਡੋ ਨੇ ਦਿਲਜੀਤ ਦੀ ਤਾਰੀਫ਼ 'ਚ ਕੀਤੀ ਪੋਸਟ 
PM ਟਰੂਡੋ ਨੇ ਦਿਲਜੀਤ ਨੂੰ ਲਿਖਿਆ 'ਪੰਜਾਬ ਦਾ ਨੌਜਵਾਨ...'
ਪੰਜਾਬ ਨਹੀਂ ਭਾਰਤ ਦਾ ਨੌਜਵਾਨ ਹੈ ਦਿਲਜੀਤ - ਸਿਰਸਾ 
'ਤੁਹਾਡੇ ਸ਼ਬਦਾਂ ਨੂੰ ਠੀਕ ਕਰ ਦਵਾਂ ਮਿਸਟਰ ਪ੍ਰਾਈਮ ਮਿਨਿਸਟਰ'- ਸਿਰਸਾ
ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਵਲੋਂ ਦਿਲਜੀਤ ਦੋਸਾਂਝ ਨੂੰ ਪੰਜਾਬੀ ਗਾਇਕ ਕਹਿਣ ਤੇ BJP ਨੇ ਇਤਰਾਜ਼ ਜਤਾਇਆ ਹੈ |
ਦਰਅਸਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵਿਦੇਸ਼ਾਂ ਦੇ ਵਿਚ ਇਤਿਹਾਸ ਬਣਾ ਰਿਹਾ ਹੈ 
ਕਨੇਡਾ ਦੇ ਸਟੇਡੀਅਮਾਂ ਚ ਹੋਣ ਵਾਲੇ ਉਸਦੇ ਸ਼ੋਅਜ਼ sold Out ਹੋ ਰਹੇ ਹਨ |
ਤੇ ਹਰ ਪਾਸੇ ਇਸ ਪੰਜਾਬੀ ਦੀ ਚੜਾਈ ਦੇ ਚਰਚੇ ਹਨ |
ਇਹੀ ਵਜ੍ਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਆਪਣੇ ਆਪ ਨੂੰ ਨਹੀਂ ਰੋਕ ਸਕੇ 
ਤੇ ਉਨ੍ਹਾਂ ਦਿਲਜੀਤ ਦੀ ਤਾਰੀਫ ਚ ਟਵੀਟ ਕੀਤਾ |
ਟਰੂਡੋ ਨੇ ਲਿਖਿਆ ਕਿ ਕੈਨੇਡਾ ਉਹ ਮਹਾਨ ਦੇਸ਼ਾਂ ਚੋ ਇਕ ਹੈ - ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਵੇਚ ਸਕਦਾ ਹੈ। 
ਪੰਜਾਬੀ ਗਾਇਕ ਦਿਲਜੀਤ ਲਈ ਕੀਤਾ ਟਰੂਡੋ ਦਾ ਇਹ ਟਵੀਟ 
ਜਾਂ ਕਹਿ ਲਓ ਕਿ ਦਿਲਜੀਤ ਦੋਸਾਂਝ ਨੂੰ ਪੰਜਾਬੀ ਕਹਿਣਾ BJP ਨੂੰ ਪਸੰਦ ਨਹੀਂ ਆਇਆ |
ਤੇ ਇਹੀ ਵਜ੍ਹਾ ਹੈ ਕਿ BJP ਆਗੂ ਮਜਿੰਦਰ ਸਿਰਸਾ ਨੇ ਟਰੂਡੋ ਦੇ ਟਵੀਟ ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ wordplay ਕਹਿ ਦਿੱਤਾ |
ਸਿਰਸਾ ਨੇ PM ਟਰੂਡੋ ਦੇ ਟਵੀਟ ਨੂੰ ਟਵੀਟ ਕਰਦਿਆਂ ਲਿਖਿਆ ਹੈ ਕਿ 
ਤੁਹਾਡੇ ਸ਼ਬਦਾਂ ਨੂੰ ਠੀਕ ਕਰ ਦਵਾਂ Mr. Prime Minister
ਪੰਜਾਬ ਦਾ ਮੁੰਡਾ ਨਹੀਂ ਭਾਰਤ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਵੇਚ ਸਕਦਾ ਹੈ। 
ਸਿਰਸਾ ਦਾ ਕਹਿਣਾ ਹੈ ਕਿ ਦਿਲਜੀਤ ਦੋਸਾਂਝ ਵਰਗੇ ਸ਼ਾਨਦਾਰ ਕਲਾਕਾਰ ਦੀ ਤਾਰੀਫ਼ ਕਰਨ ਸਮੇਂ 
ਜਾਣਬੁਝ ਕੇ ਸ਼ਬਦਾਂ ਦਾ ਹੇਰਫੇਰ ਕੀਤਾ ਗਿਆ ਹੈ |
ਸਿਰਸਾ ਨੂੰ ਇਤਰਾਜ਼ ਹੈ ਕਿ PM ਟਰੂਡੋ ਨੂੰ ਦਿਲਜੀਤ ਦੋਸਾਂਝ ਨੂੰ ਪੰਜਾਬ ਨਹੀਂ ਬਲਕਿ ਭਾਰਤ ਦਾ ਨੌਜਵਾਨ ਕਹਿ ਕੇ ਸੰਬੋਧਨ ਕਰਨਾ ਚਾਹੀਦਾ ਸੀ |
ਦੱਸ ਦਈਏ ਕਿ ਇਨ੍ਹੀ ਦਿਨੀ ਦਿਲਜੀਤ ਕੈਨੇਡਾ ਦੇ ਟੂਰ ਤੇ ਸਨ ਉਨ੍ਹਾਂ ਦਾ ਹਰ ਸ਼ੋਅ sold ਆਊਟ ਹੋ ਗਿਆ 
ਇੰਨਾ ਹੀ ਨਹੀਂ ਸਟੇਡੀਅਮ ਤੱਕ ਵਿੱਕ ਗਏ | ਤੇ ਟਰੂਡੋ ਦਿਲਜੀਤ ਨੂੰ ਮਿਲਣ ਉਨ੍ਹਾਂ ਦੇ ਸ਼ੋਅ ਚ ਪਹੁੰਚੇ ਸਨ |
ਇਸੀ ਵਿਚਾਲੇ ਟਰੂਡੋ ਵਲੋਂ ਦਿਲਜੀਤ ਦੀ ਤਾਰੀਫ ਚ ਟਵੀਟ ਕੀਤਾ ਗਿਆ |
ਜਿਸ ਚ ਟਰੂਡੋ ਨੇ ਦਿਲਜੀਤ ਨੂੰ ਪੰਜਾਬ ਦਾ ਨੌਜਵਾਨ ਲਿਖਿਆ 
ਜਿਸ ਤੇ bjp ਲੀਡਰ ਮਨਜਿੰਦਰ ਸਿਰਸਾ ਨੇ ਇਤਰਾਜ਼ ਜਤਾਇਆ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Continues below advertisement

JOIN US ON

Telegram