Khanna 'ਚ ਖੂਨੀ ਝੜਪ, ਨੌਜਵਾਨ ਨੇ ਪੰਜ ਲੋਕਾਂ 'ਤੇ ਚੜ੍ਹਾਈ ਗੱਡੀ

Continues below advertisement

Khanna Clash: ਖੰਨਾ ਦੇ ਪਿੰਡ ਮਾਜਰੀ ਰਸੂਲੜਾ ਵਿਖੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਦੌਰਾਨ ਇੱਕ ਨੌਜਵਾਨ ਨੇ ਪੰਜ ਲੋਕਾਂ ਉਪਰ ਗੱਡੀ ਚੜ੍ਹਾ ਦਿੱਤੀ। ਜਿਸ ਨਾਲ 2 ਔਰਤਾਂ ਸਮੇਤ 4 ਲੋਕ ਗੰਭੀਰ ਜਖ਼ਮੀ ਹੋ ਗਏ। ਇਹਨਾਂ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਾਉਣਾ ਪਿਆ। ਉਥੇ ਹੀ ਗੁੱਸੇ 'ਚ ਆਏ ਲੋਕਾਂ ਨੇ ਇੱਟਾਂ ਪੱਥਰਾਂ ਦੇ ਨਾਲ ਗੱਡੀ ਭੰਨ ਦਿੱਤੀ ਅਤੇ ਤੇਜਧਾਰ ਹਥਿਆਰ ਨਾਲ ਕਾਰ ਚਲਾਉਣ ਵਾਲੇ ਨੌਜਵਾਨ ਨੂੰ ਜਖ਼ਮੀ ਕਰ ਦਿੱਤਾ। ਇਸ ਝੜਪ 'ਚ ਦੋਵੇਂ ਧਿਰਾਂ ਦੇ 7 ਵਿਅਕਤੀ ਜਖ਼ਮੀ ਹੋਈ।ਪੁਲਿਸ ਨੇ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ।

Continues below advertisement

JOIN US ON

Telegram