ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਮਿਲੀਆਂ 2 ਭਰਾਵਾਂ ਦੀਆਂ ਲਾਸ਼ਾਂ..!
Download ABP Live App and Watch All Latest Videos
View In Appਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਮਿਲੀਆਂ 2 ਭਰਾਵਾਂ ਦੀਆਂ ਲਾਸ਼ਾਂ..!
Report: Ashraph Dhuddy (Sri Muktsar Sahib)
ਸਰੋਵਰ ਵਿਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਖੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕ ਭਰਾਵਾਂ ਦੀ ਉਮਰ 8 ਅਤੇ 9 ਸਾਲ ਸੀ । ਗਿੱਦੜਬਾਹਾ ਵਿਖੇ ਵਾਪਰੀ ਇੱਕ ਮੰਦਭਾਗੀ ਘਟਨਾ ਦੌਰਾਨ ਦੋ ਸਕੇ ਭਰਾਵਾਂ ਦੀ ਗਿੱਦੜਬਾਹਾ ਦੇ ਇੱਕ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਭਰਾਵਾਂ ਦੇ ਪਰਿਵਾਰਕ ਮੈਂਬਰਾਂ ਨੇ ਦੱੱਸਿਆ ਕਿ ਸਾਹਿਲ ਅਤੇ ਮਨੂੰ ਦੋਵੇ ਸਕੇ ਭਰਾ ਬੀਤੇ ਦਿਨ ਖੇਡਣ ਗਏ ਪਰ ਵਾਪਿਸ ਨਹੀਂ ਆਏ। ਉਹ ਬੀਤੀ ਸਾਰੀ ਰਾਤ ਇਹਨਾਂ ਨੂੰ ਲੱਭਦੇ ਰਹੇ। ਗਲੀ ਦੇ ਬੱਚਿਆਂ ਨੇ ਦੱਸਿਆ ਕਿ ਊਹ ਪਾਰਕ ਖੇਡਣ ਗਏ ਹਨ ਪਰ ਉਹ ਉੱਥੇ ਵੀ ਨਹੀਂ ਸਨ। ਸਵੇਰੇ ਜਦ ਪਰਿਵਾਰਕ ਮੈਂਬਰ ਪਿਉਰੀ ਰੋਡ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੱਚਾ ਗੁਆਚਣ ਸਬੰਧੀ ਅਨਾਊਸਮੈਂਟ ਕਰਵਾਉਣ ਗਏ ਤਾਂ ਉਹਨਾਂ ਦੇਖਿਆ ਕਿ ਬੱਚਿਆਂ ਦੀਆਂ ਲਾਸ਼ਾ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚ ਸਨ।ਉਹਨਾਂ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਬੱਚਿਆਂ ਦੀ ਉਮਰ 8 ਸਾਲ ਅਤੇ 9 ਸਾਲ ਸੀ। ਇਹ ਦੋਵੇ ਬੱਚੇ ਪੰਜਵੀਂ ਅਤੇ ਛੇਵੀ ਸ੍ਰੇਣੀ ਦੀ ਵਿਦਿਆਰਥੀ ਸਨ।