Breaking : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵਧਾਇਆ ਆਪਣਾ 6 ਨਵੰਬਰ ਤੱਕ ਰੇਲ ਰੋਕੋ ਅੰਦੋਲਨ

Continues below advertisement
ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਰੇਲ ਰੋਕੋ ਅੰਦੋਲਨ 35ਵੇਂ ਦਿਨ ਵਿੱਚ ਅਤੇ ਰਿਲਾਇੰਸ ਦੇ ਸਾਪਿੰਗ ਮਾਲ ਕਪੂਰਥਲਾ ਤੇ ਬਠਿੰਡਾ ਅੰਮ੍ਰਿਤਸਰ ਹਾਈਵੇ ਸੈਰੋਂ ਟੋਲ ਪਲਾਜਾ ਆਦਿ ਥਾਵਾਂ ਉੱਤੇ ਧਰਨੇਂ 19ਵੇਂ ਦਿਨ ਵਿੱਚ ਦਾਖਲ ਹੋ ਗਏ ਹਨ।ਵੱਖ ਵੱਖ ਥਾਂਈ ਅੰਦੋਲਨਕਾਰੀਆਂ ਦੇ ਇਕੱਠਾ ਨੂੰ ਸੰਬੋਧਨ ਕਰਦਿਆਂ ਹੋਇਆ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ,ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ,ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਤਰਸੇਮ ਸਿੰਘ ਕਪੂਰਥਲਾ ਆਦਿ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ 6 ਨਵੰਬਰ ਤੱਕ ਵਧਾ ਦਿੱਤਾ ਗਿਆ ਅਤੇ 5 ਨਵੰਬਰ ਦੇ ਕੌਮੀ ਬੰਦ ਨੂੰ ਪੂਰੀ ਤਰ੍ਹਾਂ ਸਫਲ ਕਰਨ ਲਈ ਵਿਉਂਤਬੰਦੀ ਕੀਤੀ ਗਈ ਹੈ, ਅਤੇ ਪੰਜਾਬ ਵਿੱਚ ਅਨੇਕਾਂ  ਥਾਵਾਂ ਉੱਤੇ ਕਰਾਂਗੇ ਜਾਮ। ਆਗੂਆਂ ਨੇ ਕੈਪਟਨ ਸਰਕਾਰ ਦੀ ਮੀਟਿੰਗ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਤੇ ਕਿਹਾ ਕਿ ਮੁੱਖ ਮੰਤਰੀ ਖੁਦ ਮੀਟਿੰਗ ਸੱਦਣ,ਜਿਸ ਵਿੱਚ ਸਰਕਾਰ ਦੇ ਏਜੰਡੇ ਤੋਂ ਇਲਾਵਾ ਸੈਕਸਨ 11 ਤਹਿਤ ਪਾਸ ਕੀਤੇ ਅਸੈਂਬਲੀ ਮਤੇ,ਕਿਸਾਨਾਂ ਵਿਰੁੱਧ ਹਾਈਕੋਰਟ ਜਾਣਾ ਤੇ ਜਥੇਬੰਦੀ ਨਾਲ ਮੰਗੀਆਂ ਮੰਗਾਂ ਬਾਰੇ, ਮੋਦੀ ਦੀ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤ ਰਹੀ ਹੈ, ਪੰਜਾਬ ਦੇ ਵਪਾਰੀਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ।ਪੰਜਾਬ ਸਰਕਾਰ ਵੀ ਘੱਟ ਨਹੀਂ ਹੈ,ਉਹ ਵੀ ਕਿਸਾਨਾਂ ਵਿੱਚ ਫੁੱਟ ਪਾਉਣ ਦਾ ਕੰਮ ਕਰਦੀ ਹੈ।
Continues below advertisement

JOIN US ON

Telegram