Breaking : ਪੰਜਾਬ ਦੇ MLA's ਤੇ MP's ਨੇ ਤੋੜੀ ਬੈਰੀਗੇਟਿੰਗ,ਕੀਤਾ jantar mantar ਵੱਲ ਕੂਚ

ਅਜ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਦਿਤੇ ਜਾ ਰਹੇ ਧਰਨੇ ਚ ਸ਼ਾਮਿਲ ਹੋਣ ਲਈ ਪੰਜਾਬ ਕਾੰਗਰਸ ਦੇ ਵਿਧਾਇਕ ਵੀ ਪਹੁੰਚ ਰਹੇ ਸਨ ਪਰ ਇਨਾ ਨੂੰ ਦਿਲੀ ਬਾਰਡਰ ਤੇ ਦਿਲੀ ਪੁਲਿਸ ਵਲੋ ਰੋਕਣ ਦੀ ਕੋਸ਼ਿਸ਼ ਕੀਤੀ ਗਈ । ਦਿਲੀ ਪੁਲਸ ਨੇ ਬੇਰੀਕੇਡਿੰਗ ਕਰਕੇ ਗਡੀਆ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੋਰਾਨ ਕਾੰਗਰਸ ਦੇ ਵਿਧਾਇਕ ਨਵਜੋਤ ਸਿਧੁ , ਰਾਜਾ ਵੜਿੰਗ, ਰਜਿੰਦਰ ਬੇਰੀ, ਅਵਤਾਰ ਹੈਨਰੀ ਜੁਨੀਅਰ , ਕਾਕਾ ਲੋਹਗੜ ਦੀ ਕਾਰ ਨੂੰ ਰੋਕਿਆ ਗਿਆ । ਜਿਸ ਤੋ ਬਾਅਦ ਇਨਾ ਵਿਧਾਇਕਾ ਨੇ ਕਾਰ ਵਿਚੋ ਉਤਰ ਕੇ ਪੁਲਿਸ ਨਾਲ ਗਲਬਾਤ ਕੀਤੀ ਤਾ ਪੁਲਿਸ ਨੇ ਧਕੇ ਮਾਰੇ।  ਰਾਜਾ ਵੜਿੰਗ ਨੇ ਕਿਹਾ ਕਿ ਬੀਜੇਪੀ ਨੂੰ ਘਬਰਾਹਟ ਹੋਈ ਪਈ ਹੈ ਇਸ ਲਈ ਸਾਨੂੰ ਦਿਲੀ ਤੋ ਬਾਹਰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾ ਜੋ ਅਸੀ ਕੈਪਟਨ ਸਾਹਿਬ ਦੇ ਧਰਨੇ ਤੇ ਨਾ ਪਹੁੰਚ ਸਕਿਏ । ਜਦੋ ਜੁਆਇੰਟ ਸੀਪੀ ਨਾਲ ਗਲ ਕੀਤੀ ਤਾ ਉਨਾ ਨੇ ਕਿਹਾ ਕਿ ਅਸੀ ਤੁਹਾਨੂੰ ਹਿਰਾਸਤ ਚ ਨਹੀ ਲੈ ਰਹੇ ਅਸੀ ਤੁਹਾਨੂੰ ਪੰਜਾਬ ਭਵਨ ਤਕ ਛਡ ਕੇ ਆ ਰਹੇ ਹਨ। 
 

JOIN US ON

Telegram
Sponsored Links by Taboola