Amritsar ਸਰਹੱਦ 'ਚ Drone 'ਤੇ BSF ਨੇ ਕੀਤੀ 10 ਰਾਉਂਡ ਫਾਇਰਿੰਗ, ਸਰਚ ਆਪਰੇਸ਼ਨ ਜਾਰੀ

Continues below advertisement

ਪਾਕਿਸਤਾਨ 'ਚ ਬੈਠੇ ਤਸਕਰਾਂ ਵੱਲੋਂ ਭਾਰਤੀ ਸਰਹੱਦ 'ਤੇ ਹੈਰੋਇਨ ਅਤੇ ਹਥਿਆਰ ਭੇਜਣ ਦੀ ਇੱਕ ਹੋਰ ਕੋਸ਼ਿਸ਼ ਨੂੰ ਸੀਮਾ ਸੁਰੱਖਿਆ ਬਲ (BSF) ਨੇ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਵਿੱਚ ਹਲਕੇ ਬੰਬ ਸੁੱਟੇ ਅਤੇ ਡਰੋਨ ਨੂੰ ਵਾਪਸ ਪਾਕਿਸਤਾਨ ਵੱਲ ਭਜਾ ਦਿੱਤਾ। ਘਟਨਾ ਤੋਂ ਬਾਅਦ ਬੀਐਸਐਫ ਵੱਲੋਂ ਸਵੇਰ ਤੋਂ ਹੀ ਸਰਹੱਦੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਰਮਦਾਸ ਸੈਕਟਰ ਵਿੱਚ ਬੀਓਪੀ ਦਰਿਆ ਮੰਦਸੌਰ ਵਿੱਚ ਰਾਤ ਕਰੀਬ 11.30 ਵਜੇ ਡਰੋਨ ਦੀ ਹਰਕਤ ਦੇਖੀ। ਗਸ਼ਤ ਕਰ ਰਹੀ ਬੀਐਸਐਫ ਬਟਾਲੀਅਨ 73 ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਹ ਇਲਾਕਾ ਪਾਕਿਸਤਾਨੀ ਬੀਓਪੀ ਪੁਰਾਣੇ ਸ਼ਾਹਪੁਰ ਤੋਂ 2200 ਮੀਟਰ ਦੀ ਦੂਰੀ 'ਤੇ ਹੈ। ਡਰੋਨ ਬਾਰੇ ਸਹੀ ਜਾਣਕਾਰੀ ਹਾਸਲ ਕਰਨ ਲਈ ਰੋਸ਼ਨੀ ਬੰਬ ਵੀ ਸੁੱਟੇ ਗਏ। ਕਰੀਬ 10 ਰਾਉਂਡ ਫਾਇਰ ਕੀਤੇ ਗਏ।

Continues below advertisement

JOIN US ON

Telegram